JALANDHAR WEATHER

ਦਾਰਜੀਲਿੰਗ : ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਨਾਲ 7 ਲੋਕਾਂ ਦੀ ਮੌਤ

ਦੁਧੀਆ ਮਿਰਿਕ (ਦਾਰਜੀਲਿੰਗ), 5 ਅਕਤੂਬਰ - ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿਚ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਨਾਲ ਤਬਾਹੀ ਮਚ ਗਈ। ਜ਼ਮੀਨ ਖਿਸਕਣ ਵਿਚ 7 ਲੋਕਾਂ ਦੀ ਮੌਤ ਹੋ ਗਈ। ਭਾਰੀ ਮੀਂਹ ਕਾਰਨ ਇਕ ਲੋਹੇ ਦਾ ਪੁਲ ਵੀ ਡਿੱਗ ਗਿਆ। ਇਹ ਪੁਲ ਦਾਰਜੀਲਿੰਗ ਜ਼ਿਲ੍ਹੇ ਦੇ ਕਸਬਿਆਂ ਅਤੇ ਸੈਰ-ਸਪਾਟਾ ਸਥਾਨਾਂ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਪੁਲ ਸੀ। ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਇਹ ਪੁਲ ਮਿਰਿਕ ਅਤੇ ਕੁਰਸੀਓਂਗ ਖੇਤਰਾਂ ਵਿਚ ਕਸਬਿਆਂ ਅਤੇ ਸੈਰ-ਸਪਾਟਾ ਸਥਾਨਾਂ ਨੂੰ ਜੋੜਦਾ ਸੀ। ਇਲਾਕੇ ਵਿਚ ਜ਼ਮੀਨ ਖਿਸਕਣ ਦੀ ਸਥਿਤੀ ਬਾਰੇ, ਦਾਰਜੀਲਿੰਗ ਜ਼ਿਲ੍ਹਾ ਪੁਲਿਸ ਦੇ ਵਧੀਕ ਐਸਪੀ ਕੁਰਸੀਓਂਗ ਅਭਿਸ਼ੇਕ ਰਾਏ ਦਾ ਕਹਿਣਾ ਹੈ, "ਮਲਬੇ ਵਿਚੋਂ 7 ਲਾਸ਼ਾਂ ਪਹਿਲਾਂ ਹੀ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਸਾਡੇ ਕੋਲ ਦੋ ਹੋਰ ਲੋਕਾਂ ਬਾਰੇ ਜਾਣਕਾਰੀ ਹੈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਵੀ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਦਾਰਜੀਲਿੰਗ ਨੂੰ ਜਾਣ ਵਾਲੀ ਕੁਰਸੀਓਂਗ ਸੜਕ 'ਤੇ ਦਿਲਾਰਾਮ ਵਿਖੇ ਜ਼ਮੀਨ ਖਿਸਕ ਗਈ। ਉਹ ਸੜਕ ਬੰਦ ਹੈ... ਗੌਰੀਸ਼ੰਕਰ ਵਿਖੇ ਜ਼ਮੀਨ ਖਿਸਕਣ ਕਾਰਨ ਰੋਹਿਣੀ ਰੋਡ ਵੀ ਬੰਦ ਹੈ... ਪੰਕਹਾਬਰੀ ਰੋਡ ਦੀ ਹਾਲਤ ਬਹੁਤ ਮਾੜੀ ਹੈ... ਤਿੰਧਾਰੀਆ ਸੜਕ ਇਸ ਸਮੇਂ ਕੰਮ ਕਰ ਰਹੀ ਹੈ। ਅਸੀਂ ਮਿਰਿਕ ਦੇ ਸਾਰੇ ਸੈਲਾਨੀਆਂ ਨੂੰ ਤਿੰਨ ਤੋਂ ਚਾਰ ਘੰਟਿਆਂ ਵਿੱਚ ਤਿੰਧਾਰੀਆ ਰਾਹੀਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ