ਅਮਰੀਕਾ ਦੀ ਸੰਸਥਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵੰਡੀਆਂ ਲੋੜੀਂਦੀਆਂ ਚੀਜ਼ਾਂ

ਸੁਲਤਾਨਪੁਰ ਲੋਧੀ (ਕਪੂਰਥਲਾ), 5 ਅਕਤੂਬਰ (ਜਗਮੋਹਣ ਸਿੰਘ ਥਿੰਦ) - ਅਮਰੀਕਾ ਦੀ ਸੰਸਥਾ ਦੀ ਟੀਮ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚੀ, ਜਿਥੇ ਉਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਿੰਡ ਬਾਊਪੁਰ ਮੰਡ ਖੇਤਰ ਨੂੰ ਦੁਬਾਰਾ ਲੀਹਾਂ 'ਤੇ ਲਿਆਉਣ ਲਈ ਲੋੜਵੰਦਾਂ ਨੂੰ ਜ਼ਰੂਰੀ ਸਮਾਨ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਪਹਿਲਾਂ ਇਸ ਟੀਮ ਨੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕੀਤਾ ਸੀ। ਉਸ ਸਮੇਂ ਸਾਰਾ ਇਲਾਕਾ ਪਾਣੀ ਨਾਲ ਭਰਿਆ ਹੋਇਆ ਸੀ। ਸਥਾਨਕ ਲੋਕਾਂ ਦੇ ਕਹਿਣ ਮੁਤਾਬਕ ਉਸ ਸਮੇਂ ਸਹਾਇਤਾ ਦੀ ਜ਼ਰੂਰਤ ਨਹੀਂ ਸੀ, ਹੁਣ ਜਦੋਂ ਪਾਣੀ ਉਤਰ ਗਿਆ ਹੈ ਤਾਂ ਟੀਮ ਨੇ ਮੁੜ ਦੌਰਾ ਕੀਤਾ। ਇਸ ਮੌਕੇ ਬਿਸਤਰੇ, ਗੱਦੇ, ਮੱਛਰਦਾਨੀਆਂ, ਔਡੋਮਾਸ, ਫਸਟ ਏਡ ਕਿੱਟਾਂ ਆਦਿ ਹੋਰ ਘਰੇਲੂ ਸਾਮਾਨ ਵੰਡਿਆ ਗਿਆ। ਪਿੰਡ ਬਾਊਪੁਰ ਦੇ ਨਿਵਾਸੀਆਂ ਨੂੰ ਬੰਨ੍ਹ ਬਣਾਉਣ ਲਈ ਹੋਰ ਵੀ ਕਿਸੇ ਸਮਾਨ ਦੀ ਜਰੂਰਤ ਹੋਵੇਗੀ ਤਾਂ ਉਹ ਵੀ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਸਮੂਹ ਟੀਮ ਦਾ ਧੰਨਵਾਦ ਕੀਤਾ।vbਇਸ ਤੋਂ ਬਾਅਦ ਸਾਰੀ ਟੀਮ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੀ ਨਤਮਸਤਕ ਹੋਈ ਜਿੱਥੇ ਗੁਰਦੁਆਰਾ ਬੇਰ ਸਾਹਿਬ ਵਿਖੇ ਇਸ ਟੀਮ ਨੂੰ ਸਨਮਾਨਿਤ ਕੀਤਾ ਗਿਆ।