ਨਗਰ ਪੰਚਾਇਤ ਨਡਾਲਾ ਦੇ ਮੀਤ ਪ੍ਰਧਾਨ ਸੰਦੀਪ ਪਸਰੀਚਾ ਨੂੰ ਨਡਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ

ਨਡਾਲਾ (ਕਪੂਰਥਲਾ), 5 ਅਕਤੂਬਰ ( ਰਘਬਿੰਦਰ ਸਿੰਘ) - ਨਗਰ ਪੰਚਾਇਤ ਨਡਾਲਾ ਦੇ ਮੀਤ ਪ੍ਰਧਾਨ ਸੰਦੀਪ ਪਸਰੀਚਾ ਨੂੰ ਅੱਜ ਨਡਾਲਾ ਪੁਲਿਸ ਨੇ ਕੁੱਟਮਾਰ ਮਾਮਲੇ ਚ ਗ੍ਰਿਫਤਾਰ ਕੀਤਾ ਹੈ, ਜਿਸ ਦੇ ਚਲਦਿਆਂ ਕਾਂਗਰਸੀ ਵਰਕਰਾਂ, ਨਡਾਲਾ ਦੇ ਮੋਹਤਬਰਾਂ, ਕਿਸਾਨ ਜਥੇਬੰਦੀਆਂ ਨੇ ਨਡਾਲਾ ਚੋਂਕੀ ਚ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲੱਗਾ ਦਿੱਤਾ। ਹਵਾਲਾਤ ਵਿਚ ਸੰਦੀਪ ਪਸਰੀਚਾ ਨੇ ਦੱਸਿਆ ਕੇ ਇਹ ਮੁਕਦਮਾ ਝੂਠਾ ਦਾਇਰ ਕੀਤਾ ਗਿਆ ਹੈ, ਜਿਸ ਦਿਨ ਉਕਤ ਮਾਮਲੇ ਦੀ ਸ਼ਿਕਾਇਤ ਦਰਜ ਹੋਈ, ਉਸ ਦਿਨ ਮੈਂ ਇੱਥੇ ਹੀ ਨਹੀਂ ਸਾਂ। ਓਧਰ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਗ੍ਰਿਫ਼ਤਾਰੀ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ।