ਖੰਘ ਵਾਲੀ ਦਵਾਈ ਦੀ ਤਰਕਸੰਗਤ ਵਰਤੋਂ ਅਤੇ ਦਵਾਈਆਂ ਦੀ ਗੁਣਵੱਤਾ ਬਾਰੇ ਕੇਂਦਰੀ ਸਿਹਤ ਸਕੱਤਰ ਕਰਨਗੇ ਵੀਡੀਓ ਕਾਨਫ਼ਰੰਸ

ਨਵੀਂ ਦਿੱਲੀ, 5 ਅਕਤੂਬਰ - ਸੂਤਰਾਂ ਅਨੁਸਾਰ ਕੇਂਦਰੀ ਸਿਹਤ ਸਕੱਤਰ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ - ਪ੍ਰਮੁੱਖ ਸਕੱਤਰਾਂ/ਸਿਹਤ ਸਕੱਤਰਾਂ ਅਤੇ ਡਰੱਗ ਕੰਟਰੋਲਰਾਂ ਨਾਲ ਖੰਘ ਵਾਲੀ ਦਵਾਈ ਦੀ ਤਰਕਸੰਗਤ ਵਰਤੋਂ ਅਤੇ ਦਵਾਈਆਂ ਦੀ ਗੁਣਵੱਤਾ ਬਾਰੇ ਵੀਡੀਓ ਕਾਨਫ਼ਰੰਸ ਕਰਨਗੇ।