ਆਈਸੀਸੀ ਮਹਿਲਾ ਵਿਸ਼ਵ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੁਕਾਬਲਾ ਅੱਜ

ਕੋਲੰਬੋ, 5 ਅਕਤੂਬਰ - ਆਈਸੀਸੀ ਮਹਿਲਾ ਵਿਸ਼ਵ ਕੱਪ ਵਿਚ ਅੱਜ ਸ਼੍ਰੀਲੰਕਾ ਦੇ ਕੋਲੰਬੋ ਵਿਖੇ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਣ ਜਾ ਰਿਹਾ ਹੈ। ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀ ਕਾਫੀ ਉਤਸ਼ਾਹਿਤ ਹਨ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਲਈ ਕ੍ਰਿਕਟ ਪ੍ਰੇਮੀ ਪ੍ਰਾਰਥਨਾ ਦੇ ਨਾਲ ਹਵਨ ਕਰ ਰਹੇ ਹਨ।