ਪਿੰਡ ਸੀਂਗੋ ਦੇ ਖੇਤਾਂ 'ਚ ਨੌਜਵਾਨ ਦਾ ਕਤਲ ਕਰਕੇ ਲਾਸ਼ ਸੁੱਟੀ

ਤਲਵੰਡੀ ਸਾਬੋ/ਸੀਂਗੋ ਮੰਡੀ, 7 ਅਕਤੂਬਰ (ਲੱਕਵਿੰਦਰ ਸ਼ਰਮਾ)-ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੀਂਗੋ ਵਿਖੇ ਵਿਦੇਸ਼ ਵਿਚੋਂ ਆਏ ਨੌਜਵਾਨ ਦਾ ਪਿੰਡ ਦੇ ਨਸ਼ੇੜੀਆਂ ਨੇ ਕਤਲ ਕਰਕੇ ਲਾਸ਼ ਖੇਤਾਂ ਵਿਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮ੍ਰਿਤਕ ਦੇ ਭਰਾ ਹਰਮਨਦੀਪ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਰਣਦੀਪ ਸਿੰਘ (20) ਪੁੱਤਰ ਅਵਤਾਰ ਸਿੰਘ ਜੋ ਕਿ ਵਿਦੇਸ਼ ਵਿਚੋਂ 2 ਮਹੀਨਿਆਂ ਦੀ ਛੁੱਟੀ ਉਤੇ ਆਇਆ ਹੋਇਆ ਸੀ, ਜਿਸ ਕੋਲ ਕੁਝ ਰਾਸ਼ੀ ਤੇ ਚਾਂਦੀ ਦਾ ਕੜਾ ਪਾਇਆ ਹੋਇਆ ਸੀ ਜੋ ਕਿ ਕੱਲ੍ਹ ਬਾਅਦ ਦੁਪਹਿਰ ਦਾ ਲਾਪਤਾ ਸੀ, ਦੀ ਲਾਸ਼ ਅੱਜ ਸਵੇਰੇ ਖੇਤਾਂ ਵਿਚੋਂ ਮਿਲੀ ਹੈ, ਜਿਸ ਦੀ ਸੂਚਨਾ ਅਸੀਂ ਪੁਲਿਸ ਨੂੰ ਦੇ ਦਿੱਤੀ ਹੈ ਤੇ ਤਲਵੰਡੀ ਸਾਬੋ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਨ੍ਹਾਂ ਦੱਸਿਆ ਕਿ ਲਾਸ਼ ਦੇ ਕੋਲ ਮੋਟਰਸਾਈਕਲ ਖੜ੍ਹਾ ਮਿਲਿਆ ਹੈ ਤੇ ਮੇਰਾ ਭਰਾ ਦੋ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਪਰਤਿਆ ਸੀ ਤੇ ਤਲਵੰਡੀ ਸਾਬੋ ਦੀ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।