ਪੰਜਾਬੀ ਸੰਗੀਤ ਜਗਤ ਲਈ ਰਾਜਵੀਰ ਦਾ ਤੁਰ ਜਾਣਾ ਅਸਹਿ ਸਦਮਾ - ਅਦਾਕਾਰਾ ਅਮਨ ਹੁੰਦਲ

ਮਲੌਦ (ਖੰਨਾ), 8 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬੀ ਅਦਾਕਾਰਾ ਅਮਨ ਹੁੰਦਲ ਨੇ ਕਿਹਾ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅਕਾਲ ਚਲਾਣਾ ਪੰਜਾਬੀ ਸੰਗੀਤ ਜਗਤ ਲਈ ਅਸਹਿ ਸਦਮਾ ਹੈ। ਸਾਫ਼-ਸੁਥਰੀ ਗਾਇਕੀ ਦੇ ਮਾਲਕ ਰਾਜਵੀਰ ਜਵੰਦਾ ਨੇ ਅਜੇ ਮਾਂ-ਬੋਲੀ ਪੰਜਾਬੀ ਰਾਹੀਂ ਬਹੁਤ ਅੱਗੇ ਵਧਣਾ ਸੀ, ਜੋ ਅੱਧ ਵਿਚਕਾਰ ਅਧੂਰਾ ਸੁਪਨਾ ਟੁੱਟ ਜਾਣ ਕਾਰਨ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।