JALANDHAR WEATHER

ਇੰਟਰਨੈਸ਼ਨਲ ਅਲਗੋਜਾ ਵਾਦਕ ਕਰਮਜੀਤ ਬੱਗਾ ਦਾ ਦਿਹਾਂਤ

ਖਰੜ, 8 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)-ਅੱਜ ਇੰਟਰਨੈਸ਼ਨਲ ਐਲਗੋਜਾ ਵਾਦਕ ਕਰਮਜੀਤ ਸਿੰਘ ਬੱਗਾ ਰੰਗਲਾ ਸੱਜਣ ਵੀ ਇਸ ਦੁਨੀਆ ਤੋਂ ਦੁਖਸਤ ਹੋ ਗਏ ਹਨ। ਕਰਮਜੀਤ ਸਿੰਘ ਬੱਗਾ ਦਾ ਜਨਮ 21 ਮਾਰਚ 1959 ਨੂੰ ਮਾਤਾ ਬਚਨ ਕੌਰ ਦੀ ਕੁੱਖੋਂ ਅਤੇ ਪਿਤਾ ਚੂਹੜ ਸਿੰਘ ਦੇ ਘਰ ਪਿੰਡ ਚੱਠੇ ਸੇਖਵਾਂ ਉਪਲੀ ਜ਼ਿਲ੍ਹਾ ਸੰਗਰੂਰ ਵਿਚ ਹੋਇਆ ਸੀ। ਕਰਮਜੀਤ ਸਿੰਘ ਬੱਗਾ ਜਿਥੇ ਆਪਣਾ ਪੁੱਤਰ ਪਿੱਛੇ ਛੱਡ ਗਿਆ ਹੈ, ਪਤਨੀ ਦਾ ਵੀ 2012 ਵਿਚ ਦਿਹਾਂਤ ਹੋ ਗਿਆ ਸੀ। ਕਰਮਜੀਤ ਸਿੰਘ ਬੱਗਾ ਨੇ ਹੈਲਥ ਵਿਭਾਗ ਵਿਚ ਨੌਕਰੀ ਕਰਨ ਦੇ ਨਾਲ-ਨਾਲ ਅਲਗੋਜਾ ਦਾ ਵੀ ਸ਼ੌਕ ਜਾਰੀ ਰੱਖਿਆ। ਇਸ ਸੰਬੰਧੀ ਬੱਗਾ ਦੇ ਭਤੀਜੇ ਸ਼ਿਵਦੇਵ ਸਿੰਘ ਅਤੇ ਦੋਸਤ ਚੰਡੀਗੜ੍ਹ ਪੁਲਿਸ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 1988 ਤੋਂ ਲੈ ਕੇ ਲਗਾਤਾਰ ਸਾਊਥ ਅਫਰੀਕਾ, ਸਪੇਨ ਤੋਂ ਇਲਾਵਾ ਹੋਰ ਵੀ ਵਿਦੇਸ਼ਾਂ ਵਿਚ ਆਪਣੀ ਕਲਾ ਦਾ ਜੌਹਰ ਦਿਖਾਇਆ। ਉਹ ਕੁਝ ਕੁ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪਰਤੇ ਸਨ। ਉਸ ਦੇ ਭਤੀਜੇ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਹਾਲੀ ਵਿਖੇ ਆਪਾਂ ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਲਈ ਗਏ ਹੋਏ ਸੀ ਤੇ ਜਦੋਂ ਵਾਪਸ ਘਰ ਆਏ ਤਾਂ ਉਨ੍ਹਾਂ ਨੂੰ ਥੋੜ੍ਹੀ ਬਹੁਤ ਤਕਲੀਫ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਦਿਵਾਈ ਦਿੱਤੀ ਤਾਂ ਤੁਰੰਤ ਫਿਰ ਉਨ੍ਹਾਂ ਨੂੰ ਦੁਬਾਰਾ ਕੋਈ ਤਕਲੀਫ ਹੋਈ ਤਾਂ ਛੇ ਫੇਜ਼ ਹਸਪਤਾਲ ਮੁਹਾਲੀ ਵਿਚ ਲੈ ਗਏ ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਕੈਨੇਡਾ ਗਏ ਧੀ-ਪੁੱਤਰ ਆਉਣ ਉਪਰੰਤ ਕੀਤਾ ਜਾਵੇਗਾ, ਉਹ ਖਰੜ ਦੀ ਐਲ.ਆਈ.ਸੀ. ਕਾਲੋਨੀ ਵਿਚ ਰਹਿੰਦੇ ਸਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ