ਮਹਿਲਾ ਵਿਸ਼ਵ ਕੱਪ : ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ

ਕੋਲੰਬੋ (ਸ੍ਰੀਲੰਕਾ), 8 ਅਕਤੂਬਰ-ਮਹਿਲਾ ਵਿਸ਼ਵ ਕੱਪ ਵਿਚ ਅੱਜ ਦੇ ਇਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਤੇ ਪਾਕਿਸਤਾਨ ਵਿਚਾਲੇ ਮੈਚ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ 50 ਓਵਰ ਖੇਡਣ ਤੋਂ ਬਾਅਦ 221 ਦੌੜਾਂ 9 ਵਿਕਟਾਂ ਦੇ ਨੁਕਸਾਨ ਉਤੇ ਬਣਾਈਆਂ ਤੇ 222 ਦੌੜਾਂ ਦਾ ਪਾਕਿਸਤਾਨ ਨੂੰ ਟੀਚਾ ਦਿੱਤਾ। ਪਾਕਿਸਤਾਨ ਦੀ ਟੀਮ 114 ਦੌੜਾਂ ਉਤੇ ਸਿਮਟ ਗਈ ਹੈ।