JALANDHAR WEATHER

ਫ਼ਿਲੀਪੀਨਜ਼ ’ਚ ਆਇਆ 7.6 ਤੀਬਰਤਾ ਦਾ ਭੁਚਾਲ

ਮਨੀਲਾ, 10 ਅਕਤੂਬਰ- ਦੱਖਣੀ ਫਿਲੀਪੀਨਜ਼ ਦੇ ਮਿੰਡਾਨਾਓ ਖੇਤਰ ਵਿਚ ਅੱਜ ਸਵੇਰੇ 7.6 ਤੀਬਰਤਾ ਦਾ ਭੁਚਾਲ ਆਇਆ, ਜਿਸ ਕਾਰਨ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਪਹਿਲਾਂ ਇਸ ਦੀ ਤੀਬਰਤਾ 7.4 ਦੱਸੀ ਗਈ ਸੀ। ਫਿਲੀਪੀਨਜ਼ ਦੀ ਭੁਚਾਲ ਵਿਗਿਆਨ ਏਜੰਸੀ ਨੇ ਕਈ ਹੋਰ ਝਟਕਿਆਂ ਦੀ ਚਿਤਾਵਨੀ ਦਿੱਤੀ ਹੈ। ਅੱਧੇ ਘੰਟੇ ਦੇ ਅੰਦਰ 5.9 ਅਤੇ 5.6 ਤੀਬਰਤਾ ਦੇ ਕਈ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਅਨੁਸਾਰ ਸੁਨਾਮੀ ਦੀਆਂ ਲਹਿਰਾਂ ਇਕ ਮੀਟਰ ਤੋਂ ਵੱਧ ਉਚਾਈ ਤੱਕ ਪਹੁੰਚ ਸਕਦੀਆਂ ਹਨ।

ਮੱਧ ਅਤੇ ਦੱਖਣੀ ਫ਼ਿਲੀਪੀਨਜ਼ ਦੇ ਤੱਟਵਰਤੀ ਸ਼ਹਿਰਾਂ ਦੇ ਵਸਨੀਕਾਂ ਨੂੰ ਤੁਰੰਤ ਉੱਚੀਆਂ ਥਾਂਵਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਹਾਲੇ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ 30 ਸਤੰਬਰ ਨੂੰ ਫਿਲੀਪੀਨਜ਼ ਦੇ ਸੇਬੂ ਸੂਬੇ ਵਿਚ 6.9 ਤੀਬਰਤਾ ਦੇ ਭੁਚਾਲ ਵਿਚ 69 ਲੋਕ ਮਾਰੇ ਗਏ ਸਨ ਅਤੇ ਲਗਭਗ 150 ਜ਼ਖਮੀ ਹੋਏ ਸਨ।

ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਨੇ ਮੱਧ ਅਤੇ ਦੱਖਣੀ ਫਿਲੀਪੀਨਜ਼ ਦੇ ਕੁਝ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਉਦੋਂ ਤੱਕ ਪ੍ਰਭਾਵਿਤ ਖ਼ੇਤਰਾਂ ਦੇ ਸਾਰੇ ਨਿਵਾਸੀਆਂ ਨੂੰ ਉੱਚੀ ਥਾਂ ’ਤੇ ਜਾਣ ਅਤੇ ਤੱਟ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਦੋਂ ਤੱਕ ਅਧਿਕਾਰੀ ਇਸ ਨੂੰ ਸੁਰੱਖਿਅਤ ਐਲਾਨ ਨਹੀਂ ਕਰਦੇ।

ਉਨ੍ਹਾਂ ਨੇ ਫੇਸਬੁੱਕ ’ਤੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ ਕਿ ਮਦਦ ਹਰ ਉਸ ਵਿਅਕਤੀ ਤੱਕ ਪਹੁੰਚੇ ਜਿਸਨੂੰ ਇਸ ਦੀ ਲੋੜ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ