ਦੂਜਾ ਟੈਸਟ : ਭਾਰਤ ਦਾ ਸਕੋਰ ਵੈਸਟਇੰਡੀਜ਼ ਖਿਲਾਫ 200/1

ਨਵੀਂ ਦਿੱਲੀ, 10 ਅਕਤੂਬਰ-ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਤੋਂ ਦੂਜਾ ਟੈਸਟ ਸ਼ੁਰੂ ਹੈ। ਅੱਜ ਦੂਜੇ ਟੈਸਟ ਮੈਚ ਦਾ ਪਹਿਲਾ ਦਿਨ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਇਹ ਮੈਚ ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਭਾਰਤ ਦਾ ਸਕੋਰ 52 ਓਵਰਾਂ ਤੋਂ ਬਾਅਦ 200 ਦੌੜਾਂ 1 ਵਿਕਟ ਦੇ ਨੁਕਸਾਨ ਉਤੇ ਹੈ। ਪਹਿਲੀ ਪਾਰੀ ਭਾਰਤ ਦੀ ਚੱਲ ਰਹੀ ਹੈ ਤੇ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਅੱਜ ਜੈਸਵਾਲ ਨੇ ਬਣਾਈਆਂ ਹਨ ਤੇ ਸੈਂਕੜਾ ਵੀ ਪੂਰਾ ਕੀਤਾ ਹੈ ਤੇ ਸਾਈ ਸੁਧਰਸਨ ਨੇ ਵੀ ਅਰਧ ਸੈਂਕੜਾ ਜੜ ਦਿੱਤਾ ਹੈ। ਇਹ ਦੋਵੇਂ ਅਜੇਤੂ ਹਨ ਤੇ ਕਰੀਜ਼ ਉਤੇ ਟਿਕੇ ਹੋਏ ਹਨ ਤੇ ਭਾਰਤ ਨੂੰ ਇਕ ਮਜ਼ਬੂਤ ਸਥਿਤੀ ਵੱਲ ਲਿਜਾ ਰਹੇ ਹਨ।