ਮਾਹਿਲਪੁਰ ਵਿਖੇ ਸੁਨਿਆਰੇ ਦੀ ਦੁਕਾਨ ’ਤੇ ਚੱਲੀ ਗੋਲੀ

ਮਾਹਿਲਪੁਰ, (ਹੁਸ਼ਿਆਰਪੁਰ), 18 ਅਕਤੂਬਰ (ਰਜਿੰਦਰ ਸਿੰਘ)- ਅੱਜ ਸਵੇਰੇ ਮਾਹਿਲਪੁਰ ਸ਼ਹਿਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਸੁਨਿਆਰੇ ਦੀ ਦੁਕਾਨ ’ਤੇ ਦੋ ਅਣ-ਪਛਾਤੇ ਹੈਲਮਟ ਲਏ ਮੋਟਰ ਸਾਈਕਲ ਦੋ ਵਿਅਕਤੀਆਂ ਵਲੋਂ ਸੁਨਿਆਰੇ ਦੀ ਦੁਕਾਨ ’ਤੇ ਗੋਲੀ ਚਲਾ ਫਰਾਰ ਹੋ ਗਏ। ਇਹ ਸਾਰੀ ਘਟਨਾ ਅੰਦਰ ਲੱਗੇ ਸੀ.ਸੀ.ਟੀ.ਵੀ.ਕੈਮਰੇ ਵਿਚ ਕੈਦ ਹੋ ਗਈ। ਇਸ ਫਾਇਰਿੰਗ ਦੌਰਾਨ ਦੁਕਾਨ ਦਾ ਕਰਿੰਦਾ ਵਾਲ ਵਾਲ ਬਚ ਗਿਆ। ਮੌਕੇ ’ਤੇ ਡੀ.ਐਸ.ਪੀ ਦਲਜੀਤ ਸਿੰਘ ਖੱਖ ਗੜਸ਼ੰਕਰ ,ਥਾਣਾ ਮੁਖੀ ਮਾਹਿਲਪੁਰ ਜੈਪਾਲ ਤੇ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਕੈਮਰੇ ਦੀ ਪੜਤਾਲ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।