JALANDHAR WEATHER

ਨੈਸ਼ਨਲ ਹੈਰਾਲਡ ਸ਼ਿਕਾਇਤ ਮਾਮਲਾ- 29 ਨਵੰਬਰ ਨੂੰ ਹੋਵੇਗੀ ਮੁੜ ਸੁਣਵਾਈ

ਨਵੀਂ ਦਿੱਲੀ, 18 ਅਕਤੂਬਰ- ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਨੈਸ਼ਨਲ ਹੈਰਾਲਡ ਮਾਮਲੇ ਨੂੰ ਹੋਰ ਸਬੂਤਾਂ ਲਈ ਸੂਚੀਬੱਧ ਕੀਤਾ ਹੈ, ਕਿਉਂਕਿ ਦਿੱਲੀ ਹਾਈ ਕੋਰਟ ਵਲੋਂ ਪਹਿਲਾਂ ਦਿੱਤੀ ਗਈ ਸਟੇਅ ਨੂੰ ਨਹੀਂ ਵਧਾਇਆ ਗਿਆ ਹੈ। ਸ਼ਿਕਾਇਤਕਰਤਾ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਦਿੱਲੀ ਹਾਈ ਕੋਰਟ ਤੋਂ ਅਪੀਲ ਵਾਪਸ ਲੈਣਾ ਚਾਹੁੰਦੇ ਹਨ। ਰਾਊਸ ਐਵੇਨਿਊ ਅਦਾਲਤ ਨੇ ਮਾਮਲੇ ਨੂੰ 29 ਨਵੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ।

ਅਦਾਲਤ ਨੇ ਪਹਿਲਾਂ ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਾਂ ਨੂੰ ਸੰਮਨ ਜਾਰੀ ਕੀਤੇ ਸਨ। ਉਹ ਇਸ ਮਾਮਲੇ ਵਿਚ ਜ਼ਮਾਨਤ ’ਤੇ ਹਨ। ਮਾਮਲਾ ਰਾਊਸ ਐਵੇਨਿਊ ਅਦਾਲਤ ਦੇ ਸਾਹਮਣੇ ਸਬੂਤਾਂ ਦੇ ਪੜਾਅ ’ਤੇ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ