JALANDHAR WEATHER

ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਦਾ ਸਮਾਂ 5 ਵਜੇ ਸ਼ਾਮ ਹੋਇਆ

ਅਟਾਰੀ, (ਅੰਮ੍ਰਿਤਸਰ), 18 ਅਕਤੂਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਬੀ.ਐਸ.ਐਫ਼. ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਰੋਜ਼ਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟਰਿਟ ਦਾ ਸਮਾਂ ਤਬਦੀਲ ਕੀਤਾ ਗਿਆ ਹੈ। ਬੀ.ਐਸ.ਐਫ਼. ਦੇ ਅਨੁਸਾਰ ਪਹਿਲਾਂ ਝੰਡੇ ਦੀ ਰਸਮ ਤੋਂ 5.30 ਵਜੇ ਤੋਂ ਸ਼ੁਰੂ ਹੋ ਕੇ 6 ਵਜੇ ਸ਼ਾਮ ਤੱਕ ਚੱਲਦੀ ਸੀ, ਹੁਣ ਤਬਦੀਲ ਹੋ ਰਹੇ ਮੌਸਮ ਦੇ ਮਦੇਨਜ਼ਰ ਅਟਾਰੀ ਸਰਹੱਦ ’ਤੇ ਪਾਕਿਸਤਾਨ ਰੇਂਜਰਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਝੰਡੇ ਦੀ ਰਸਮ ਦਾ ਸਮਾਂ ਅੱਧਾ ਘੰਟਾ ਸਮਾਂ ਘਟਾ ਕੇ 5 ਤੋਂ ਲੈ ਕੇ 5.45 ਵਜੇ ਸ਼ਾਮ ਕੀਤਾ ਗਿਆ ਹੈ।

ਬੀ.ਐਸ.ਐਫ਼. ਅਨੁਸਾਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਹੈ ਕਿ ਉਹ ਸ਼ਾਮ 4 ਵਜੇ ਤੱਕ ਆਪਣੀਆਂ ਗੱਡੀਆਂ ਪਾਰਕਿੰਗ ਵਿਚ ਲਗਾ ਕੇ ਸਰਹੱਦ ’ਤੇ ਬਣੇ ਸਟੇਡੀਅਮ ਵਿਖੇ ਪੁੱਜਣ। ਇਸ ਦੌਰਾਨ ਭਾਰਤੀ ਸੈਲਾਨੀਆਂ ਨੂੰ ਇਹ ਵੀ ਦੱਸਣਯੋਗ ਹੈ ਕਿ ਸੈਲਾਨੀ ਭਾਰੇ ਬੈਗ, ਵੱਡੇ ਹੈਂਡ ਪਰਸ, ਇਲੈਕਟਰੋਨਿਕ ਚੀਜ਼ਾਂ ਨੂੰ ਵੀ ਆਪਣੀਆਂ ਗੱਡੀਆਂ ਵਿਚ ਹੀ ਰੱਖ ਕੇ ਆਉਣ ਦੀ ਅਪੀਲ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ