ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੀ ਪਤਨੀ ਦਾ ਦਿਹਾਂਤ

ਫ਼ਰੀਦਕੋਟ, 18 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਨੂੰ ਉਸ ਵਕਤ ਵੱਡਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੀ ਧਰਮਪਤਨੀ ਸਰਦਾਰਨੀ ਗੁਰਨਾਮ ਕੌਰ ਦਾ ਦਿਹਾਂਤ ਹੋ ਗਿਆ। ਉਹ ਅਦਾਕਾਰ ਅਮਿਤੋਜ ਮਾਨ ਦੇ ਮਾਤਾ ਜੀ ਸਨ। ਸਰਦਾਰਨੀ ਗੁਰਨਾਮ ਕੌਰ ਦਾ ਅੰਤਿਮ ਸੰਸਕਾਰ 19 ਅਕਤੂਬਰ 2025 ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਪਿੰਡ ਮਰਾੜ੍ਹ ਨੇੜੇ ਜੰਡ ਸਾਹਿਬ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਵੇਗਾ। ਸਰਦਾਰਨੀ ਗੁਰਨਾਮ ਕੌਰ ਸੇਵਾ-ਮੁਕਤ ਅਧਿਆਪਕ ਸਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਅੱਜ ਸਵੇਰੇ ਉਨ੍ਹਾਂ ਦਾ ਮੋਹਾਲੀ ਵਿਖੇ ਆਪਣੇ ਘਰ ’ਚ ਹੀ ਦਿਹਾਂਤ ਹੋ ਗਿਆ।