JALANDHAR WEATHER

ਅਣਪਛਾਤਿਆਂ ਵਲੋਂ ਗੋਲੀਬਾਰੀ ਦੌਰਾਨ ਇਕ ਜ਼ਖਮੀ

ਫਿਲੌਰ, 18 ਅਕਤੂਬਰ (ਵਿਪਨ ਗੈਰੀ)-ਸਥਾਨਕ ਅਟਵਾਲ ਹਾਊਸ ਫਿਲੌਰ ਵਿਖੇ ਅੱਜ ਅਣਪਛਾਤੇ ਲੋਕਾਂ ਵਲੋਂ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਅਟਵਾਲ ਹਾਊਸ ਕਾਲੋਨੀ ਦੇ ਮਾਲਕ ਮਨਦੀਪ ਸਿੰਘ ਗੋਰਾ ਦੇ ਇਕ ਸਾਥੀ ਦੇ ਪੱਟ ਵਿਚ ਗੋਲੀ ਲੱਗੀ ਜਦਕਿ ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਉਤੇ ਫਰਾਰ ਹੋ ਗਏ। ਥਾਣਾ ਫਿਲੌਰ ਦੀ ਸਮੁੱਚੀ ਪੁਲਿਸ ਵੀ ਘਟਨਾ ਦੀ ਜਾਂਚ ਕਰ ਰਹੀ ਹੈ। ਉਥੇ ਡੀ.ਐਸ.ਪੀ. ਫਿਲੌਰ ਸਰਵਰ ਸਿੰਘ ਬੱਲ ਵੀ ਮੌਜੂਦ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ