ਸ. ਸੁਖਬੀਰ ਸਿੰਘ ਬਾਦਲ ਨੇ ਡੀ.ਆਈ.ਜੀ. ਭੁੱਲਰ ਦਾ ਰਿਮਾਂਡ ਨਾ ਮੰਗਣ 'ਤੇ ਚੁੱਕੇ ਸਵਾਲ

ਚੰਡੀਗੜ੍ਹ, 18 ਅਕਤੂਬਰ-ਸ. ਸੁਖਬੀਰ ਸਿੰਘ ਬਾਦਲ ਨੇ ਸੀ.ਬੀ.ਆਈ. ਵਲੋਂ ਡੀ.ਆਈ.ਜੀ. ਭੁੱਲਰ ਦਾ ਰਿਮਾਂਡ ਨਾ ਮੰਗਣ 'ਤੇ ਸਵਾਲ ਚੁੱਕੇ ਹਨ। ਦੱਸ ਦਈਏ ਕਿ ਪਰਸੋਂ ਸੀ.ਬੀ.ਆਈ. ਨੂੰ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੇ ਘਰੋਂ ਕਰੋੜਾਂ ਦੀ ਨਕਦੀ, ਲਗਜ਼ਰੀ ਗੱਡੀਆਂ, ਸੋਨਾ ਤੇ ਕਈ ਜ਼ਮੀਨਾਂ ਦੇ ਕਾਗਜ਼ਾਤ ਮਿਲੇ ਸਨ। ਭੁੱਲਰ 'ਤੇ ਰਿਸ਼ਵਤ ਲੈਣ ਦੇ ਇਲਜ਼ਾਮ ਹਨ। ਸੁਖਬੀਰ ਬਾਦਲ ਨੇ ਪੋਸਟ ਵਿਚ ਲਿਖਿਆ ਕਿ ਇੰਨੀਆਂ ਵੱਡੀਆਂ ਬਰਾਮਦਗੀਆਂ ਦੇ ਬਾਵਜੂਦ ਸੀ.ਬੀ.ਆਈ. ਨੇ ਡੀ.ਆਈ.ਜੀ. ਦਾ ਇਕ ਵੀ ਦਿਨ ਦਾ ਪੁਲਿਸ ਰਿਮਾਂਡ ਨਹੀਂ ਮੰਗਿਆ।