ਪਾਕਿਸਤਾਨ ਵਿਚ 3.8 ਤੀਬਰਤਾ ਦਾ ਭੁਚਾਲ

ਇਸਲਾਮਾਬਾਦ [ਪਾਕਿਸਤਾਨ], 21 ਅਕਤੂਬਰ (ਏਐਨਆਈ): ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨ.ਸੀ.ਐਸ.) ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ 3.8 ਤੀਬਰਤਾ ਦਾ ਭੁਚਾਲ ਆਇਆ। ਭੁਚਾਲ 80 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਤੋਂ ਪਹਿਲਾਂ ਸੋਮਵਾਰ ਨੂੰ, ਐਨ.ਸੀ.ਐਸ. ਦੇ ਅਨੁਸਾਰ ਪਾਕਿਸਤਾਨ ਵਿਚ 4.7 ਤੀਬਰਤਾ ਦਾ ਭੁਚਾਲ ਆਇਆ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਪਾਕਿਸਤਾਨ ਵਿਚ ਦਰਮਿਆਨੀ 4.0 ਤੀਬਰਤਾ ਦੇ ਭੁਚਾਲ ਆਏ ਸਨ।