ਝੋਨੇ ਦੀ ਪਰਾਲੀ ਸਾੜਨ ਤੇ ਗੁਰੂ ਹਰ ਸਹਾਏ ਦੇ 2 ਕਿਸਾਨਾਂ ਉਪਰ ਪਰਚਾ ਦਰਜ
ਗੁਰੂ ਹਰਸਹਾਏ (ਫ਼ਿਰੋਜ਼ਪੁਰ), 26 ਅਕਤੂਬਰ (ਹਰਚਰਨ ਸਿੰਘ ਸੰਧੂ) - ਝੋਨੇ ਦੇ ਚੱਲ ਰਹੇ ਸੀਜਨ ਦੌਰਾਨ ਪਰਾਲੀ ਪ੍ਰਬੰਧਾਂ ਨੂੰ ਲੈ ਕੇ ਵੱਖ ਵੱਖ ਅਧਿਕਾਰੀ ਫੀਲਡ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਉਹ ਪਰਾਲੀ ਸਾੜਨ ਦੀ ਬਜਾਏ ਆਪਣੇ ਖੇਤਾਂ ਵਿਚ ਹੀ ਦਬਾਉਣ ਤਾਂ ਜੋ ਘੱਟ ਤੋਂ ਘੱਟ ਪ੍ਰਦੂਸ਼ਣ ਹੋਵੇ। ਇਸ ਦੇ ਤਹਿਤ ਥਾਣਾ ਗੁਰੂ ਹਰਸਹਾਏ ਵਿਖੇ ਕਸ਼ਮੀਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਛਾਂਗਾ ਰਾਏ ਹਿਠਾੜ ਅਤੇ ਪਿੰਡ ਨੋਨਾਰੀ ਖੋਖਰ ਦੇ ਕਿਸਾਨ ਬੁੱਧ ਪ੍ਰਕਾਸ਼ ਪੁੱਤਰ ਮਹਿੰਦਰ ਸਿੰਘ ਉੱਪਰ ਪਰਾਲੀ ਸਾੜਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਸੈਟੇਲਾਈਟ ਰਾਹੀਂ ਮਸੂਲ ਹੋਏ ਡਾਟਾ, ਜਿਸ ਵਿਚ ਪਿੰਡ ਚੱਕ ਛਾਂਗਾ ਰਾਏ ਹਿਠਾੜ ਅਤੇ ਨੋਨਾਰੀ ਖੋਖਰ ਦੇ ਏਰੀਏ ਵਿਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾ ਸਾਹਮਣੇ ਆਈਆਂ ਅਤੇ ਜੋ ਇਸ ਡਾਟਾ ਸੰਬੰਧੀ ਏ.ਆਰ. ਸਹਿਕਾਰਤਾ ਵਿਭਾਗ ਗੁਰੂ ਹਰਸਹਾਏ ਵਲੋਂ ਉਕਤ ਵਾਕਿਆ ਰਕਬਾ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਰਿਪੋਰਟ ਕੀਤੀ ਗਈ ਹੈ।ਇਸ ਤਹਿਤ ਪੁਲਿਸ ਨੇ ਅਧੀਨ ਧਾਰਾ ਬੀ.ਐਨ.ਐਸ ਤਹਿਤ ਪਰਾਲੀ ਸਾੜਨ ਦਾ ਕਿਸਾਨਾਂ 'ਤੇ ਪਰਚਾ ਦਰਜ ਕੀਤਾ ਹੈ।ਇਸ ਤੋਂ ਪਹਿਲਾਂ ਉਕਤ ਥਾਣਾ ਅਤੇ ਲੱਖੋ ਕੇ ਬਹਿਰਾਮ ਥਾਣੇ ਵਲੋਂ ਅਣਪਛਾਤਿਆਂ ਉਪਰ ਮੁਕੱਦਮੇ ਦਰਜ ਕੀਤੇ ਗਏ ਸਨ।
;
;
;
;
;
;
;