JALANDHAR WEATHER

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਚੋਗਾਵਾਂ (ਅੰਮ੍ਰਿਤਸਰ), 26 ਅਕਤੂਬਰ (ਗੁਰਵਿੰਦਰ ਸਿੰਘ ਕਲਸੀ) - ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਖਸ਼ਿਸ਼ ਧਾਮ ਪ੍ਰੀਤ ਨਗਰ ਵਿਖੇ ਵਿਸ਼ਾਲ ਨਗਰ ਕੀਰਤਨ ਬਖਸ਼ਿਸ਼ ਧਾਮ ਦੇ ਬਾਨੀ ਸੰਤ ਬਾਬਾ ਦਲਜੀਤ ਸਿੰਘ ਪ੍ਰੀਤ ਨਗਰ ਵਾਲਿਆਂ ਦੀ ਅਗਵਾਈ ਹੇਠ ਸਜਾਇਆ ਗਿਆ।
ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਤੋਂ ਉਪਰੰਤ ਫੁੱਲਾਂ ਨਾਲ ਸ਼ਿੰਗਾਰੀ ਬੱਸ 'ਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਿਤ ਸੀ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਬਾਬਾ ਦਲਜੀਤ ਸਿੰਘ ਵਲੋਂ ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਸੈਂਕੜੇ ਟਰੈਕਟਰ ਟਰਾਲੀਆਂ, ਕਾਰਾਂ, ਬੱਸਾਂ, ਜੀਪਾਂ ਮੋਟਰਸਾਈਕਲ ਉੱਪਰ ਸਵਾਰ ਸੰਗਤਾਂ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ । ਨਗਰ ਕੀਰਤਨ ਦਾ ਪਿੰਡ ਪ੍ਰੀਤ ਨਗਰ ਤੋਂ ਲੋਪੋਕੇ ਪਹੁੰਚਣ 'ਤੇ ਸੇਵਾਦਾਰਾਂ ਵਲੋਂ ਸਵਾਗਤ ਕੀਤਾ ਗਿਆ। ਉਪਰੰਤ ਇਹ ਨਗਰ ਕੀਰਤਨ ਕੋਹਾਲਾ, ਵਣੀਏਕੇ, ਬਹਿੜਵਾਲ, ਰਣੀਕੇ ਤੋਂ ਹੁੰਦਾ ਹੋਇਆ ਗੁਰਦੁਆਰਾ ਬਖਸ਼ਿਸ਼ ਧਾਮ ਢੰਡੀਵਿੰਡ ਵਿਖੇ ਸੰਪੂਰਨ ਹੋਇਆ। ਸੰਗਤਾਂ ਵਲੋਂ ਚਾਹ, ਪਕੌੜੇ ਮਠਿਆਈਆਂ ਫਲਾਂ ਦੇ ਲੰਗਰ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਨੂੰ ਵਰਤਾਏ ਗਏ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ