JALANDHAR WEATHER

ਮਲੇਸ਼ੀਆ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਨੱਚੇ

ਕੁਆਲਾਲੰਪੁਰ [ਮਲੇਸ਼ੀਆ], 26 ਅਕਤੂਬਰ (ਏਐਨਆਈ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਏਸ਼ੀਆ ਵਿਚ ਅਮਰੀਕਾ ਦੀ ਸ਼ਮੂਲੀਅਤ ਨੂੰ ਵਧਾਉਣ ਅਤੇ ਮੁੱਖ ਖੇਤਰੀ ਭਾਈਵਾਲਾਂ ਨਾਲ ਵਪਾਰਕ ਸੰਬੰਧਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ 5 ਦਿਨਾਂ ਦੇ ਮਿਸ਼ਨ ਦੇ ਹਿੱਸੇ ਵਜੋਂ ਮਲੇਸ਼ੀਆ ਪਹੁੰਚੇ। ਇਹ ਦੌਰਾ ਖੇਤਰ ਵਿਚ ਵਧ ਰਹੇ ਕੂਟਨੀਤਕ ਯਤਨਾਂ ਦੇ ਵਿਚਕਾਰ ਆਇਆ ਹੈ ਅਤੇ ਇਸ ਵਿਚ ਕਈ ਏਸ਼ੀਆਈ ਨੇਤਾਵਾਂ ਨਾਲ ਯੋਜਨਾਬੱਧ ਮੀਟਿੰਗਾਂ ਸ਼ਾਮਿਲ ਹਨ।  ਵ੍ਹਾਈਟ ਹਾਊਸ ਨੇ ਐਕਸ 'ਤੇ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਲਿਖਿਆ ਸੀ, "ਟਰੰਪ ਡਾਂਸ ਮਲੇਸ਼ੀਆ ਵਰਜਨ।" ਅਧਿਕਾਰਤ ਵ੍ਹਾਈਟ ਹਾਊਸ ਹੈਂਡਲ ਤੋਂ ਜਾਰੀ ਕੀਤੀ ਗਈ ਛੋਟੀ ਪੋਸਟ ਨਾਲ ਆਨਲਾਈਨ ਧਿਆਨ ਖਿੱਚਿਆ ਹੈ।


ਟਰੰਪ ਨੇ ਮਲੇਸ਼ੀਆ ਦੀ ਰਾਜਧਾਨੀ ਵਿਚ ਪਹੁੰਚ ਕੇ ਏਅਰ ਫੋਰਸ ਵਨ ਦੇ ਨੇੜੇ ਹਵਾਈ ਅੱਡੇ ਦੇ ਟਾਰਮੈਕ 'ਤੇ ਢੋਲ ਦੀ ਤਾਲ 'ਤੇ ਖੂਬ ਨੱਚੇ । ਉਹ ਮਲੇਸ਼ੀਆ ਦੇ ਪ੍ਰਮੁੱਖ ਨਸਲੀ ਸਮੂਹਾਂ ਦੀ ਨੁਮਾਇੰਦਗੀ ਕਰਨ ਵਾਲੇ ਰੰਗੀਨ ਰਵਾਇਤੀ ਪੁਸ਼ਾਕਾਂ ਵਿਚ ਸਜੇ ਕਲਾਕਾਰਾਂ ਨਾਲ ਸ਼ਾਮਿਲ ਹੋਏ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਵੀ ਹਿੱਸਾ ਲਿਆ, ਰਾਸ਼ਟਰਪਤੀ ਦੇ ਨਾਲ ਸੰਗੀਤ 'ਤੇ ਖੂਬ ਝੂਮੇ।


ਇਹ ਦੌਰਾ ਏਸ਼ੀਆ ਵਿਚ ਸੰਯੁਕਤ ਰਾਜ ਅਮਰੀਕਾ ਦੀ ਮੌਜੂਦਗੀ ਨੂੰ ਵਧਾਉਣ ਅਤੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ​​ਕਰਨ 'ਤੇ ਕੇਂਦ੍ਰਿਤ ਇਕ ਵਿਸ਼ਾਲ 5 ਦਿਨਾਂ ਯਾਤਰਾ ਦਾ ਹਿੱਸਾ ਹੈ। ਯਾਤਰਾ ਪ੍ਰੋਗਰਾਮ ਦੇ ਹਿੱਸੇ ਵਜੋਂ ਟਰੰਪ ਦੇ ਟੋਕੀਓ ਵਿਚ ਜਾਪਾਨ ਦੇ ਨਵੇਂ ਚੁਣੇ ਗਏ ਨੇਤਾ ਸਨਾਓ ਤਾਕਾਚੀ ਅਤੇ ਦੱਖਣੀ ਕੋਰੀਆ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ