JALANDHAR WEATHER

ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ 70 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਡਬਲ-ਡੈਕਰ ਬੱਸ ਨੂੰ ਲੱਗੀ ਅੱਗ

ਨਵੀਂ ਦਿੱਲੀ , 26 ਅਕਤੂਬਰ - ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਗੋਂਡਾ ਜਾ ਰਹੀ ਇਕ ਡਬਲ-ਡੈਕਰ ਬੱਸ ਨੂੰ ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਅੱਗ ਲੱਗ ਗਈ। ਟਾਇਰ ਫਟਣ ਕਾਰਨ ਬੱਸ ਅੱਗ ਦੀ ਲਪੇਟ ਵਿਚ ਆ ਗਈ, ਜਿਸ ਨਾਲ ਬੱਸ ਪੂਰੀ ਤਰ੍ਹਾਂ ਲਪੇਟ ਵਿਚ ਆ ਗਈ। ਖੁਸ਼ਕਿਸਮਤੀ ਨਾਲ ਅੱਗ ਲੱਗਣ ਤੋਂ ਪਹਿਲਾਂ ਹੀ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਘਟਨਾ ਕਾਕੋਰੀ ਥਾਣਾ ਖੇਤਰ ਵਿਚ ਆਗਰਾ ਐਕਸਪ੍ਰੈਸਵੇਅ ਟੋਲ ਪਲਾਜ਼ਾ ਤੋਂ ਪਹਿਲਾਂ ਵਾਪਰੀ। ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ।

ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਬੱਸ ਨੂੰ ਲੱਗੀ ਅੱਗ ਵਿਚ ਇਕ ਮੋਟਰਸਾਈਕਲ ਸਵਾਰ ਸਮੇਤ 20 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਹੀਨੇ ਦੇ ਸ਼ੁਰੂ ਵਿਚ ਰਾਜਸਥਾਨ ਦੇ ਜਬਲਪੁਰ ਵਿਚ ਇਕ ਚੱਲਦੀ ਬੱਸ ਵਿਚ ਅੱਗ ਲੱਗਣ ਨਾਲ ਕਈ ਯਾਤਰੀਆਂ ਦੀ ਜਾਨ ਚਲੀ ਗਈ ਸੀ। ਪੁਲਿਸ ਨੇ ਯਾਤਰੀਆਂ ਨੂੰ ਗੋਂਡਾ ਲਿਜਾਣ ਲਈ ਇਕ ਹੋਰ ਵਾਹਨ ਦਾ ਪ੍ਰਬੰਧ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ