ਛੱਤੀਸਗੜ੍ਹ ਦੇ ਕਾਂਕੇਰ ਵਿਚ 21 ਮਾਓਵਾਦੀਆਂ ਨੇ ਕੀਤਾ ਆਤਮ ਸਮਰਪਣ
ਨਵੀਂ ਦਿੱਲੀ , 26 ਅਕਤੂਬਰ - ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ 21 ਮਾਓਵਾਦੀ ਕਾਡਰਾਂ ਨੇ ਅਧਿਕਾਰੀਆਂ ਨੂੰ 18 ਹਥਿਆਰ ਸੌਂਪਣ ਤੋਂ ਬਾਅਦ ਆਤਮ ਸਮਰਪਣ ਕੀਤਾ। ਇਨ੍ਹਾਂ ਵਿਚ ਵਿਚ ਡਿਵੀਜ਼ਨ ਕਮੇਟੀ ਸਕੱਤਰ ਮੁਕੇਸ਼ ਸ਼ਾਮਿਲ ਨ। 13 ਮਹਿਲਾ ਅਤਿਵਾਦੀ ਹਨ। 4 ਡਿਵੀਜ਼ਨਲ ਕਮੇਟੀ ਮੈਂਬਰ, 9 ਏਰੀਆ ਕਮੇਟੀ ਮੈਂਬਰ ਅਤੇ 8 ਗ਼ੈਰ -ਕਾਨੂੰਨੀ ਅੰਦੋਲਨ ਦੇ ਹੇਠਲੇ ਪੱਧਰ ਦੇ ਹਨ। ਇਹ ਸਾਰੇ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਕੇਸ਼ਕਲ ਡਿਵੀਜ਼ਨ (ਉੱਤਰੀ ਸਬ-ਜ਼ੋਨਲ ਬਿਊਰੋ) ਦੀ ਕੁਏਮਾਰੀ/ਕਿਸਕੋਡੋ ਏਰੀਆ ਕਮੇਟੀ ਨਾਲ ਸੰਬੰਧਿਤ ਹਨ ।
ਇਸ ਤੋਂ ਪਹਿਲਾਂ, 17 ਅਕਤੂਬਰ ਨੂੰ, ਬਸਤਰ ਜ਼ਿਲ੍ਹੇ ਦੇ ਜਗਦਲਪੁਰ ਵਿਚ ਕੇਂਦਰੀ ਕਮੇਟੀ ਮੈਂਬਰ ਰੂਪੇਸ਼ ਉਰਫ਼ ਸਤੀਸ਼ ਸਮੇਤ ਕੁੱਲ 210 ਮਾਓਵਾਦੀਆਂ ਨੇ ਆਤਮ ਸਮਰਪਣ ਕੀਤਾ ਸੀ, ਜਿਨ੍ਹਾਂ 'ਤੇ 9.18 ਕਰੋੜ ਦਾ ਇਨਾਮ ਸੀ। ਉਨ੍ਹਾਂ ਨੇ 153 ਹਥਿਆਰ ਵੀ ਸੌਂਪੇ ਸਨ।
;
;
;
;
;
;
;
;