ਟਾਇਰ ਫੈਕਟਰੀ ਵਿਚ ਜ਼ਬਰਦਸਤ ਧਮਾਕਾ, ਬਾਇਲਰ ਫਟਿਆ , 2 ਮਜ਼ਦੂਰਾਂ ਦੀ ਮੌਤ
ਸਹਾਰਨਪੁਰ , 26 ਅਕਤੂਬਰ - ਸਹਾਰਨਪੁਰ ਦੇ ਸ਼ੇਖਪੁਰਾ ਇੰਡਸਟਰੀਅਲ ਏਰੀਆ ਵਿਚ ਇਕ ਟਾਇਰ ਫੈਕਟਰੀ ਵਿਚ ਇਕ ਵੱਡਾ ਧਮਾਕਾ ਹੋਇਆ। ਵੈਲਡਿੰਗ ਦੇ ਕੰਮ ਦੌਰਾਨ 2 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 5 ਹੋਰ ਬੁਰੀ ਤਰ੍ਹਾਂ ਝੁਲਸ ਗਏ। ਜ਼ਖ਼ਮੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਰਿਪੋਰਟਾਂ ਅਨੁਸਾਰ ਵੈਲਡਿੰਗ ਦੇ ਕੰਮ ਦੌਰਾਨ ਫੈਕਟਰੀ ਦਾ ਬਾਇਲਰ ਅਚਾਨਕ ਫਟ ਗਿਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਫੈਕਟਰੀ ਦੇ ਅਹਾਤੇ ਤੋਂ ਕਾਲੇ ਧੂੰਏਂ ਦਾ ਗੁਬਾਰ ਉੱਠਿਆ, ਜਿਸ ਨਾਲ ਆਲੇ ਦੁਆਲੇ ਦੇ ਇਲਾਕੇ ਵਿਚ ਦਹਿਸ਼ਤ ਫੈਲ ਗਈ।
;
;
;
;
;
;
;
;