JALANDHAR WEATHER

ਝਾੜੀਆਂ ਚੋਂ ਮਿਲਿਆ ਇਕ ਦਿਨ ਦਾ ਨਵ-ਜੰਮਿਆ ਬੱਚਾ

ਸੁਲਤਾਨਵਿੰਡ,(ਅੰਮ੍ਰਿਤਸਰ), 1 ਨਵੰਬਰ (ਗੁਰਨਾਮ ਸਿੰਘ ਬੁੱਟਰ)-ਥਾਣਾ ਸੁਲਤਾਨਵਿੰਡ ਦੇ ਅਧੀਨ ਪੈਂਦੇ ਭਾਈ ਮੰਝ ਸਿੰਘ ਇਲਾਕੇ 'ਚ ਝਾੜੀਆਂ 'ਚੋਂ ਇਕ ਦਿਨ ਦਾ ਨਵ ਜੰਮਿਆ ਬੱਚਾ ਮਿਲਿਆ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋ ਗਈ ਹੈ।ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਨੂੰ ਇਸ ਬਾਰੇ ਸੂਚਿਤ ਕਰਨ ਦੇ ਬਾਵਜੂਦ ਹਾਲੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਫਿਲਹਾਲ ਉਨ੍ਹਾਂ ਨੇ ਬੱਚੇ ਨੂੰ ਬੇਬੇ ਨਾਨਕੀ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਦੂਜੇ ਪਾਸੇ ਸੂਤਰਾਂ ਤੋਂ ਪਤਾ ਲੱਗਿਆ ਕਿ ਇਲਾਕਾ ਵਾਸੀਆਂ ਵਲੋਂ ਇਹ ਘਿਨੋਣੀ ਹਰਕਤ ਕਰਨ ਵਾਲੇ ਸ਼ਖ਼ਸ ਦੀ ਸ਼ਨਾਖਤ ਕਰ ਲਈ ਗਈ ਹੈ, ਜਿਸ ਦੀ ਪੁਲਿਸ ਵਲੋਂ ਕਿਸੇ ਸਮੇਂ ਵੀ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ