JALANDHAR WEATHER

ਬ੍ਰਹਮ ਕੁਮਾਰੀ ਵਰਗੀ ਸੰਸਥਾ ਦੀ ਵਿਕਸਤ ਭਾਰਤ ਵੱਲ ਯਾਤਰਾ ਵਿਚ ਹੈ ਵੱਡੀ ਭੂਮਿਕਾ- ਪ੍ਰਧਾਨ ਮੰਤਰੀ ਮੋਦੀ

ਰਾਏਪੁਰ, 1 ਨਵੰਬਰ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਦੇ ਸਥਾਪਨਾ ਦਿਵਸ ਮਨਾਉਣ ਲਈ ਅੱਜ ਸਵੇਰੇ ਰਾਏਪੁਰ ਪਹੁੰਚੇ। ਹਵਾਈ ਅੱਡੇ 'ਤੇ ਮੁੱਖ ਮੰਤਰੀ ਵਿਸ਼ਨੂੰਦੇਵ ਸਾਈਂ ਅਤੇ ਦੋਵੇਂ ਉਪ ਮੁੱਖ ਮੰਤਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਆਪਣੇ "ਦਿਲ ਕੀ ਬਾਤ" ਪ੍ਰੋਗਰਾਮ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾ ਰਾਏਪੁਰ ਅਟਲ ਨਗਰ ਦੇ ਸ੍ਰੀ ਸੱਤਿਆ ਸਾਈਂ ਸੰਜੀਵਨੀ ਹਸਪਤਾਲ ਵਿਖੇ "ਜੀਵਨ ਦਾ ਤੋਹਫ਼ਾ" ਸਮਾਰੋਹ ਵਿਚ ਜਮਾਂਦਰੂ ਦਿਲ ਦੀਆਂ ਬਿਮਾਰੀਆਂ ਦਾ ਸਫਲਤਾਪੂਰਵਕ ਇਲਾਜ ਕਰਵਾ ਚੁੱਕੇ 2,500 ਬੱਚਿਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾ ਰਾਏਪੁਰ, ਛੱਤੀਸਗੜ੍ਹ ਵਿਚ ਇਕ ਰੋਡ ਸ਼ੋਅ ਵੀ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਹਮ ਕੁਮਾਰੀਆਂ ਦੇ "ਸ਼ਾਂਤੀ ਸ਼ਿਖਰ" ਦਾ ਉਦਘਾਟਨ ਕੀਤਾ, ਜੋ ਕਿ ਅਧਿਆਤਮਿਕ ਸਿੱਖਿਆ, ਸ਼ਾਂਤੀ ਅਤੇ ਧਿਆਨ ਲਈ ਇਕ ਆਧੁਨਿਕ ਕੇਂਦਰ ਹੈ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਇਕ ਬਹੁਤ ਹੀ ਖਾਸ ਦਿਨ ਹੈ। ਅੱਜ ਸਾਡਾ ਛੱਤੀਸਗੜ੍ਹ ਆਪਣੀ ਸਥਾਪਨਾ ਦੇ 25 ਸਾਲ ਪੂਰੇ ਕਰ ਰਿਹਾ ਹੈ। ਛੱਤੀਸਗੜ੍ਹ ਦੇ ਨਾਲ ਝਾਰਖੰਡ ਅਤੇ ਉੱਤਰਾਖੰਡ ਨੇ ਵੀ 25 ਸਾਲ ਪੂਰੇ ਕਰ ਲਏ ਹਨ। ਅੱਜ ਦੇਸ਼ ਦੇ ਕਈ ਹੋਰ ਰਾਜ ਆਪਣਾ ਸਥਾਪਨਾ ਦਿਵਸ ਮਨਾ ਰਹੇ ਹਨ। ਮੈਂ ਇਨ੍ਹਾਂ ਸਾਰੇ ਰਾਜਾਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ 'ਤੇ ।ਦਿਲੋਂ ਵਧਾਈਆਂ ਦਿੰਦਾ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ ਹੁੰਦਾ ਹੈ, ਦੇ ਮੰਤਰ 'ਤੇ ਚੱਲਦੇ ਹੋਏ, ਅਸੀਂ ਭਾਰਤ ਦੇ ਵਿਕਾਸ ਦੀ ਮੁਹਿੰਮ ਵਿਚ ਲੱਗੇ ਹੋਏ ਹਾਂ। ਬ੍ਰਹਮਾ ਕੁਮਾਰੀਆਂ ਵਰਗੇ ਸੰਗਠਨ ਦੀ ਵਿਕਸਤ ਭਾਰਤ ਵੱਲ ਇਸ ਮਹੱਤਵਪੂਰਨ ਯਾਤਰਾ ਵਿਚ ਬਹੁਤ ਵੱਡੀ ਭੂਮਿਕਾ ਹੈ। ਮੈਂ ਤੁਹਾਡੇ ਸਾਰਿਆਂ ਨਾਲ ਦਹਾਕਿਆਂ ਤੋਂ ਜੁੜਿਆ ਹੋਇਆ ਹਾਂ। ਮੈਂ ਇਥੇ ਮਹਿਮਾਨ ਨਹੀਂ ਹਾਂ, ਮੈਂ ਤੁਹਾਡਾ ਹਾਂ। ਦਿੱਲੀ ਆਉਣ ਤੋਂ ਬਾਅਦ ਵੀ ਭਾਵੇਂ ਇਹ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨਾਲ ਸੰਬੰਧਿਤ ਮੁਹਿੰਮ ਹੋਵੇ, ਸਵੱਛ ਭਾਰਤ ਅਭਿਆਨ ਹੋਵੇ, ਜਾਂ ਜਲ ਜਨ ਅਭਿਆਨ, ਉਨ੍ਹਾਂ ਸਾਰਿਆਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਜਦੋਂ ਵੀ ਮੈਂ ਤੁਹਾਡੇ ਵਿਚਕਾਰ ਆਇਆ ਹਾਂ, ਮੈਂ ਤੁਹਾਡੇ ਯਤਨਾਂ ਨੂੰ ਬਹੁਤ ਗੰਭੀਰਤਾ ਨਾਲ ਦੇਖਿਆ ਹੈ। ਮੈਂ ਹਮੇਸ਼ਾ ਦੇਖਿਆ ਹੈ ਕਿ ਇਥੇ ਸ਼ਬਦਾਂ ਤੋਂ ਵੱਧ ਸੇਵਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ