JALANDHAR WEATHER

ਅੱਜ ਦੂਜੇ ਦਿਨ ਵੀ ਸਰਹਿੰਦ ਨਹਿਰ ’ਚੋਂ ਲਾਸ਼ ਮਿਲੀ

ਮਾਛੀਵਾੜਾ ਸਾਹਿਬ, (ਲੁਧਿਆਣਾ), 1 ਨਵੰਬਰ (ਰਾਜਦੀਪ ਸਿੰਘ ਅਲਬੇਲਾ) - ਇਥੋਂ ਕੁਝ ਦੂਰੀ ’ਤੇ ਵਗਦੀ ਸਰਹਿੰਦ ਨਹਿਰ ’ਚੋਂ ਮਾਛੀਵਾੜਾ ਪੁਲਿਸ ਨੂੰ ਇਕ ਹੋਰ ਵਿਅਕਤੀ ਦੀ ਲਾਸ਼ ਤੈਰਦੀ ਮਿਲੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਕਿਸੇ ਰਾਹਗੀਰ ਨੇ ਇਤਲਾਹ ਦਿੱਤੀ ਕਿ ਗੜ੍ਹੀ ਪੁਲ ਤੋਂ ਨੀਲੋਂ ਵੱਲ ਕੁਝ ਦੂਰੀ ’ਤੇ ਇੱਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ। ਥਾਣਾ ਮੁਖੀ ਹਰਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਮੌਕੇ ’ਤੇ ਜਾ ਕੇ ਲਾਸ਼ ਨੂੰ ਬਾਹਰ ਕਢਵਾਇਆ। ਪੁਲਿਸ ਅਨੁਸਾਰ ਮ੍ਰਿਤਕ ਦੀ ਜੇਬ ’ਚੋਂ ਅਜਿਹਾ ਕੋਈ ਦਸਤਾਵੇਜ ਨਹੀਂ ਮਿਲਿਆ, ਜਿਸ ਤੋਂ ਉਸ ਦੀ ਕੋਈ ਪਛਾਣ ਹੋ ਸਕੇ। ਲਾਸ਼ ਕੁਝ ਦਿਨ ਪੁਰਾਣੀ ਲੱਗ ਰਹੀ ਸੀ, ਜਿਸ ਨੇ ਚੈੱਕ ਬਿਸਕੁਟੀ ਰੰਗ ਦੀ ਸ਼ਰਟ, ਕਾਲੀ ਪੈਂਟ ਅਤੇ ਚਿੱਟੇ ਬੂਟ ਪਾਏ ਹੋਏ ਅਤੇ ਉਸਦੇ ਵਾਲ ਖੁੱਲ੍ਹੇ ਸਨ। ਪੁਲਿਸ ਵਲੋਂ ਲਾਸ਼ ਨੂੰ 72 ਘੰਟੇ ਲਈ ਸਮਰਾਲਾ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈੈ ਅਤੇ ਆਸਪਾਸ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ