JALANDHAR WEATHER

ਲਾਲ ਚੰਦ ਕਟਾਰੂਚੱਕ ਦੇ ਪੁੱਤਰ ਰੌਬਿਨ ਦਾ ਵਿਆਹ , ਪੁੱਜੇ ਕਈ ਮੰਤਰੀ

ਜਲੰਧਰ , 11 ਨਵੰਬਰ - ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪੁੱਤਰ ਰੌਬਿਨ ਕਟਾਰੂਚੱਕ ਨੇ ਦਸੂਹਾ ਦੇ ਇਕ ਡਾਕਟਰ ਦੀ ਧੀ ਲਵਲੀਨ ਨਾਲ ਜਲੰਧਰ ਵਿਚ ਵਿਆਹ ਕੀਤਾ। ਇਹ ਪਰਿਵਾਰ ਦਸੂਹਾ ਦਾ ਰਹਿਣ ਵਾਲਾ ਹੈ। ਲਵਲੀਨ ਦੇ ਪਿਤਾ ਰਾਜੇਸ਼ ਬੱਗਾ ਇਕ ਡਾਕਟਰ ਹਨ। ਪਰਿਵਾਰਕ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਲਵਲੀਨ ਅਤੇ ਰੌਬਿਨ ਦੇ ਵਿਆਹ ਨੂੰ ਗੁਪਤ ਰੱਖਿਆ। ਲਾੜੇ-ਲਾੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਵਿਆਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਵਿਆਹ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਪੰਜਾਬ ਸਰਕਾਰ ਦੇ ਕਈ ਮੰਤਰੀ ਸ਼ਾਮਿਲ ਹੋਏ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਜੋੜੇ ਨੂੰ ਅਸ਼ੀਰਵਾਦ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ