ਮੋਟਰਸਾਈਕਲ ਤੇ ਬੱਸ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਪਿਓ-ਪੁੱਤਰ ਦੀ ਮੌਤ
ਕਪੂਰਥਲਾ, 19 ਨਵੰਬਰ (ਅਮਨਜੋਤ ਸਿੰਘ ਵਾਲੀਆ)-ਜਲੰਧਰ ਰੋਡ 'ਤੇ ਪੀਰ ਚੌਧਰੀ ਮੋੜ ਨੇੜੇ ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿਚ ਪਿਓ-ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾ. ਸ਼ੈਲਜਾ ਨੇ ਦੱਸਿਆ ਕਿ ਜਲੰਧਰ ਰੋਡ ’ਤੇ ਹੋਏ ਸੜਕ ਹਾਦਸੇ ਵਿਚ 2 ਜ਼ਖ਼ਮੀਆਂ ਨੂੰ ਰਾਹਗੀਰ ਲੈ ਕੇ ਆਏ ਸਨ ਜਦੋਂ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ |
ਮ੍ਰਿਤਕ ਵਿਅਕਤੀਆਂ ਕੋਲੋਂ ਬਰਾਮਦ ਹੋਈ ਦਵਾਈ ਦੀ ਪਰਚੀ ਤੇ ਸ਼ਨਾਖ਼ਤੀ ਕਾਰਡ ਤੋਂ ਦੋਵਾਂ ਦੀ ਪਹਿਚਾਣ ਸਵਰਨ ਸਿੰਘ ਤੇ ਅਮਨਦੀਪ ਸਿੰਘ ਵਾਸੀਆਨ ਸਿੱਧਵਾਂ ਦੋਨਾਂ ਵਜੋਂ ਹੋਈ ਜੋ ਕਿ ਦੋਵੇਂ ਪਿਓ-ਪੁੱਤਰ ਹਨ | ਜੋ ਕਿ ਅੱਜ ਦੇਰ ਸ਼ਾਮ ਸ਼ਹਿਰ ਤੋਂ ਮੋਟਰਸਾਈਕਲ 'ਤੇ ਦਵਾਈ ਲੈਣ ਆ ਰਹੇ ਸਨ ਤਾਂ ਬੱਸ ਦੀ ਟੱਕਰ ਵਿਚ ਦੋਵਾਂ ਦੀ ਮੌਤ ਹੋ ਗਈ | ਇਸ ਸੰਬੰਧੀ ਥਾਣਾ ਸਿਟੀ ਪੁਲਿਸ ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
;
;
;
;
;
;
;
;