JALANDHAR WEATHER

ਆਈ.ਸੀ.ਸੀ.ਨੇ ਅੰਡਰ-19 ਵਿਸ਼ਵ ਕੱਪ 2026 ਦਾ ਸ਼ਡਿਊਲ ਐਲਾਨਿਆ

ਨਵੀਂ ਦਿੱਲੀ , 19 ਨਵੰਬਰ : ਅੰਡਰ-19 ਵਿਸ਼ਵ ਕੱਪ ਲਗਭਗ 2 ਮਹੀਨਿਆਂ ਵਿਚ ਸ਼ੁਰੂ ਹੋਣ ਵਾਲਾ ਹੈ, ਇਸ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕੀਤਾ। ਭਾਰਤ ਗਰੁੱਪ ਏ ਵਿਚ ਬੰਗਲਾਦੇਸ਼, ਅਮਰੀਕਾ ਅਤੇ ਨਿਊਜ਼ੀਲੈਂਡ ਨਾਲ ਹੈ ਜਦੋਂ ਕਿ ਗਰੁੱਪ ਬੀ ਵਿਚ ਜ਼ਿੰਬਾਬਵੇ, ਪਾਕਿਸਤਾਨ, ਇੰਗਲੈਂਡ ਅਤੇ ਸਕਾਟਲੈਂਡ ਸ਼ਾਮਿਲ ਹਨ।

ਗਰੁੱਪ ਸੀ ਵਿਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ, ਆਇਰਲੈਂਡ, ਜਾਪਾਨ ਅਤੇ ਸ਼੍ਰੀਲੰਕਾ ਹਨ ਜਦੋਂ ਕਿ ਗਰੁੱਪ ਡੀ ਵਿਚ ਤਨਜ਼ਾਨੀਆ, ਵੈਸਟਇੰਡੀਜ਼, ਅਫ਼ਗਾਨਿਸਤਾਨ ਅਤੇ ਦੱਖਣੀ ਅਫਰੀਕਾ ਹਨ। ਇਹ ਟੂਰਨਾਮੈਂਟ 15 ਜਨਵਰੀ, 2026 ਨੂੰ ਸ਼ੁਰੂ ਹੋਣ ਵਾਲਾ ਹੈ ਅਤੇ 6 ਫਰਵਰੀ ਤੱਕ ਚੱਲੇਗਾ ਅਤੇ ਇਸ ਦੀ ਮੇਜ਼ਬਾਨੀ ਨਾਮੀਬੀਆ ਅਤੇ ਜ਼ਿੰਬਾਬਵੇ ਸਾਂਝੇ ਤੌਰ 'ਤੇ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ