ਬੰਗਲਾਦੇਸ਼ ਦੇ ਐਨ.ਐਸ.ਏ. ਰਹਿਮਾਨ ਨੇ ਭਾਰਤੀ ਹਮਰੁਤਬਾ ਡੋਵਾਲ ਨਾਲ ਮੁਲਾਕਾਤ ਕੀਤੀ, ਦੁਵੱਲੇ ਮੁੱਦਿਆਂ 'ਤੇ ਹੋਈ ਚਰਚਾ
ਨਵੀਂ ਦਿੱਲੀ , 19 ਨਵੰਬਰ (ਏਐਨਆਈ): ਬੰਗਲਾਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਖਲੀਲੁਰ ਰਹਿਮਾਨ ਨੇ ਰਾਸ਼ਟਰੀ ਰਾਜਧਾਨੀ ਵਿਚ ਐਨ ਐਸ ਏ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ । ਬੰਗਲਾਦੇਸ਼ ਹਾਈ ਕਮਿਸ਼ਨ ਦੇ ਇਕ ਬਿਆਨ ਦੇ ਅਨੁਸਾਰ, ਐਨ.ਐਸ.ਏ. ਨੇ ਕੋਲੰਬੋ ਸੁਰੱਖਿਆ ਸੰਮੇਲਨ ਦੇ ਕੰਮਕਾਜ ਅਤੇ ਮੁੱਖ ਦੁਵੱਲੇ ਮੁੱਦਿਆਂ 'ਤੇ ਚਰਚਾ ਕੀਤੀ। ਰਹਿਮਾਨ ਨੇ ਐਨ.ਐਸ.ਏ. ਡੋਵਾਲ ਨੂੰ ਬੰਗਲਾਦੇਸ਼ ਆਉਣ ਦਾ ਸੱਦਾ ਵੀ ਦਿੱਤਾ।
ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਿਆਨ ਵਿਚ ਕਿਹਾ ਗਿਆ ਹੈ, "ਰਾਸ਼ਟਰੀ ਸੁਰੱਖਿਆ ਸਲਾਹਕਾਰ, ਡਾ. ਖਲੀਲੁਰ ਰਹਿਮਾਨ ਦੀ ਅਗਵਾਈ ਵਿਚ ਕੋਲੰਬੋ ਸੁਰੱਖਿਆ ਸੰਮੇਲਨ (ਸੀ.ਐਸ.ਸੀ.) ਦੀ ਸੱਤਵੀਂ ਐਨ.ਐਸ.ਏ.-ਪੱਧਰੀ ਮੀਟਿੰਗ ਲਈ ਬੰਗਲਾਦੇਸ਼ ਦੇ ਵਫ਼ਦ ਨੇ ਅੱਜ ਦਿੱਲੀ ਵਿਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ, ਅਜੀਤ ਡੋਵਾਲ ਅਤੇ ਉਨ੍ਹਾਂ ਦੀ ਟੀਮ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸੀ.ਐਸ.ਸੀ. ਦੇ ਕੰਮ ਅਤੇ ਮੁੱਖ ਦੁਵੱਲੇ ਮੁੱਦਿਆਂ 'ਤੇ ਚਰਚਾ ਕੀਤੀ। ਡਾ. ਰਹਿਮਾਨ ਨੇ ਸ਼੍ਰੀ ਡੋਵਾਲ ਨੂੰ ਆਪਣੀ ਸਹੂਲਤ ਅਨੁਸਾਰ ਬੰਗਲਾਦੇਸ਼ ਆਉਣ ਦਾ ਸੱਦਾ ਦਿੱਤਾ।
;
;
;
;
;
;
;
;
;