ਯੂਕਰੇਨ: ਟੇਰਨੋਪਿਲ 'ਤੇ ਵੱਡੇ ਰੂਸੀ ਹਮਲਿਆਂ ਵਿਚ 25 ਮੌਤਾਂ, 73 ਜ਼ਖ਼ਮੀ
ਕੀਵ [ਯੂਕਰੇਨ], 19 ਨਵੰਬਰ (ਏਐਨਆਈ): ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਪੱਛਮੀ ਯੂਕਰੇਨੀ ਸ਼ਹਿਰ ਟੇਰਨੋਪਿਲ 'ਤੇ ਰੂਸੀ ਫੌਜਾਂ ਵਲੋਂ ਭਾਰੀ ਗੋਲਾਬਾਰੀ ਕੀਤੇ ਜਾਣ ਤੋਂ ਬਾਅਦ ਘੱਟੋ-ਘੱਟ 25 ਲੋਕ ਮਾਰੇ ਗਏ, ਜਿਨ੍ਹਾਂ ਵਿਚ 3 ਬੱਚੇ ਵੀ ਸ਼ਾਮਿਲ ਹਨ ਅਤੇ 73 ਹੋਰ ਜ਼ਖ਼ਮੀ ਹੋ ਗਏ।
ਮੰਤਰਾਲੇ ਦੇ ਅਨੁਸਾਰ, ਰੋਬੋਟਿਕ ਪ੍ਰਣਾਲੀਆਂ ਸਮੇਤ ਘੱਟੋ-ਘੱਟ 45 ਉਪਕਰਣਾਂ ਨੂੰ ਮਲਬੇ ਵਿਚੋਂ ਬਚੇ ਲੋਕਾਂ ਦੀ ਭਾਲ ਲਈ ਤਾਇਨਾਤ ਕੀਤਾ ਗਿਆ ਸੀ। ਯੂਕਰੇਨ ਦੀ ਸਟੇਟ ਐਮਰਜੈਂਸੀ ਸੇਵਾ ਅਤੇ ਯੂਕਰੇਨ ਦੀ ਰਾਸ਼ਟਰੀ ਪੁਲਿਸ ਦੀਆਂ ਐਮਰਜੈਂਸੀ ਪ੍ਰਤੀਕਿਰਿਆ ਇਕਾਈਆਂ ਘਟਨਾ ਸਥਾਨ 'ਤੇ ਕੰਮ ਕਰ ਰਹੀਆਂ ਹਨ। 45 ਯੂਨਿਟ ਉਪਕਰਨ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚ ਰੋਬੋਟਿਕ ਵੀ ਸ਼ਾਮਿਲ ਹਨ । ਲੈਂਸਕੀ
ਬੁੱਧਵਾਰ ਰਾਤ ਨੂੰ ਗੋਲਾਬਾਰੀ ਹੋਈ, ਰਿਹਾਇਸ਼ੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਗਿਆ, ਜਿਸ ਨਾਲ ਨੌਂ ਮੰਜ਼ਿਲਾ ਅਪਾਰਟਮੈਂਟ ਇਮਾਰਤਾਂ ਵਿਚ ਅੱਗ ਲੱਗ ਗਈ ਅਤੇ ਭਾਰੀ ਤਬਾਹੀ ਹੋਈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਪੁਸ਼ਟੀ ਕੀਤੀ ਕਿ ਰੂਸ ਨੇ ਕਈ ਖੇਤਰਾਂ ਵਿਚ ਰਾਤ ਭਰ ਚੱਲੇ ਹਮਲਿਆਂ ਦੌਰਾਨ 470 ਤੋਂ ਵੱਧ ਹਮਲਾਵਰ ਡਰੋਨ ਅਤੇ ਵੱਖ-ਵੱਖ ਕਿਸਮਾਂ ਦੀਆਂ 48 ਮਿਜ਼ਾਈਲਾਂ - ਇਕ ਬੈਲਿਸਟਿਕ ਅਤੇ ਬਾਕੀ ਕਰੂਜ਼ ਮਿਜ਼ਾਈਲਾਂ ਦਾਗੀਆਂ।
;
;
;
;
;
;
;
;
;