JALANDHAR WEATHER

ਮੁੰਬਈ ਪੁਲਿਸ ਨੇ 252 ਕਰੋੜ ਰੁਪਏ ਦੇ ਡਰੱਗ ਮਾਮਲੇ ਵਿਚ ਸਮਾਜਸੇਵੀ ਓਰੀ ਨੂੰ ਭੇਜਿਆ ਸੰਮਨ

ਮੁੰਬਈ (ਮਹਾਰਾਸ਼ਟਰ), 19 ਨਵੰਬਰ (ਏਐਨਆਈ): ਬਾਲੀਵੁੱਡ ਸਮਾਜਸੇਵੀ ਓਰਹਾਨ ਅਵਤਰਮਨੀ, ਜਿਸ ਨੂੰ ਓਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨੂੰ ਮੁੰਬਈ ਪੁਲਿਸ ਨੇ ਕਥਿਤ ਤੌਰ 'ਤੇ 252 ਕਰੋੜ ਰੁਪਏ ਦੇ ਡਰੱਗ ਮਾਮਲੇ ਵਿਚ ਸੰਮਨ ਕੀਤਾ ਹੈ। ਮੁੰਬਈ ਪੁਲਿਸ ਦੇ ਅਨੁਸਾਰ, ਉਸ ਨੂੰ ਪੁੱਛਗਿੱਛ ਲਈ ਕੱਲ੍ਹ ਸਵੇਰੇ 10 ਵਜੇ ਐਂਟੀ-ਨਾਰਕੋਟਿਕਸ ਸੈੱਲ ਦੀ ਘਾਟਕੋਪਰ ਯੂਨਿਟ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਦੌਰਾਨ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਓਰੀ ਕਾਨੂੰਨੀ ਮੁਸੀਬਤ ਵਿਚ ਫਸਿਆ ਹੈ।

ਉਹ 15 ਮਾਰਚ ਨੂੰ ਕਟੜਾ ਪੁਲਿਸ ਦੁਆਰਾ ਕਟੜਾ ਦੇ ਇਕ ਹੋਟਲ ਵਿਚ ਸ਼ਰਾਬ ਪੀਣ ਦੇ ਦੋਸ਼ ਵਿਚ ਦਰਜ ਕੀਤੀ ਗਈ ਐਫ.ਆਈ.ਆਰ. ਵਿਚ ਨਾਮਜ਼ਦ ਕਈ ਵਿਅਕਤੀਆਂ ਵਿਚ ਸ਼ਾਮਿਲ ਸੀ। ਜੰਮੂ ਅਤੇ ਕਸ਼ਮੀਰ ਪੁਲਿਸ ਵਲੋਂ ਜਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ ਇਨ੍ਹਾਂ ਨੇ ਹੋਟਲ ਦੇ ਅਹਾਤੇ ਵਿਚ ਸ਼ਰਾਬ ਪੀਤੀ ਸੀ, ਹਾਲਾਂਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕਾਟੇਜ ਸੂਟ ਦੇ ਅੰਦਰ ਸ਼ਰਾਬ ਅਤੇ ਮਾਸਾਹਾਰੀ ਭੋਜਨ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ 'ਤੇ ਇਸ ਦੀ ਸਖ਼ਤ ਮਨਾਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ