ਕੇਰਲ ਸਬਰੀਮਾਲਾ ਸੋਨੇ ਦੀ ਚੋਰੀ ਮਾਮਲੇ 'ਚ ਐਸ.ਆਈ.ਟੀ. ਨੇ ਦੇਵਾਸੋਮ ਬੋਰਡ ਦੇ ਸਾਬਕਾ ਮੁਖੀ ਨੂੰ ਕੀਤਾ ਗ੍ਰਿਫ਼ਤਾਰ
ਪਠਾਨਮਥਿੱਟਾ (ਕੇਰਲ) ,20 ਨਵੰਬਰ (ਏਐਨਆਈ): ਵਿਸ਼ੇਸ਼ ਜਾਂਚ ਟੀਮ ਨੇ ਵੀਰਵਾਰ ਨੂੰ ਸਬਰੀਮਾਲਾ ਸੋਨੇ ਦੀ ਚੋਰੀ ਮਾਮਲੇ ਵਿਚ ਤ੍ਰਾਵਣਕੋਰ ਦੇਵਾਸੋਮ ਬੋਰਡ ਦੇ ਸਾਬਕਾ ਪ੍ਰਧਾਨ ਏ. ਪਦਮਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ 2019 ਵਿਚ ਦੇਵਾਸੋਮ ਬੋਰਡ ਦੇ ਪ੍ਰਧਾਨ ਸਨ, ਜਦੋਂ ਸੋਨੇ ਦੀ ਚੋਰੀ ਹੋਈ ਸੀ। ਅੱਜ ਸਵੇਰ ਤੋਂ ਹੀ ਐਸ.ਆਈ.ਟੀ. ਵਲੋਂ ਰਾਜ ਪੁਲਿਸ ਹੈੱਡਕੁਆਰਟਰ ਵਿਚ ਕਈ ਘੰਟਿਆਂ ਤੱਕ ਪੁੱਛਗਿੱਛ ਕਰਨ ਤੋਂ ਬਾਅਦ ਇਹ ਗ੍ਰਿਫ਼ਤਾਰੀ ਹੋਈ।
17 ਨਵੰਬਰ ਨੂੰ, ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਸੋਨੇ ਦੀ ਚੋਰੀ ਮਾਮਲੇ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਸਬਰੀਮਾਲਾ ਸੰਨੀਧਨਮ ਵਿਚ ਇਕ ਵਿਗਿਆਨਕ ਜਾਂਚ ਸ਼ੁਰੂ ਕੀਤੀ। ਅਧਿਕਾਰੀ ਪਵਿੱਤਰ ਸਥਾਨ ਦੇ ਅੰਦਰ ਦਵਾਰਪਾਲਕਾ ਮੂਰਤੀ ਅਤੇ ਸੋਨੇ ਨਾਲ ਢੱਕੇ ਲੱਕੜ ਦੇ ਦਰਵਾਜ਼ੇ ਦੇ ਢਾਂਚੇ ਤੋਂ ਨਮੂਨੇ ਇਕੱਠੇ ਕਰ ਰਹੇ ਹਨ। 7 ਨਵੰਬਰ ਨੂੰ ਕੇਰਲ ਅਪਰਾਧ ਸ਼ਾਖਾ ਦੀ ਐਸ.ਆਈ.ਟੀ. ਨੇ ਮਾਮਲੇ ਦੇ ਸੰਬੰਧ ਵਿਚ ਤਿਰੂਵਭਰਨਮ ਮੰਦਰ ਦੇ ਸਾਬਕਾ ਕਮਿਸ਼ਨਰ ਕੇ.ਐਸ. ਬੈਜੂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਕੇਰਲ ਹਾਈ ਕੋਰਟ ਵਲੋਂ ਵਿਸ਼ੇਸ਼ ਜਾਂਚ ਟੀਮ ਨੂੰ ਕਥਿਤ ਮਾਮਲੇ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਵਿਗਿਆਨਕ ਜਾਂਚ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਆਇਆ ਹੈ।
ਸਬਰੀਮਾਲਾ ਸੋਨੇ ਦੇ ਵਿਵਾਦ ਵਿਚ ਸਬਰੀਮਾਲਾ ਮੰਦਰ ਵਿਚ ਸੋਨੇ ਦੀ ਪਲੇਟਿੰਗ ਦੇ ਕੰਮ ਸੰਬੰਧੀ ਕਥਿਤ ਬੇਨਿਯਮੀਆਂ ਸ਼ਾਮਿਲ ਹਨ। ਇਹ ਸਥਿਤੀ 1998 ਵਿਚ ਉਦਯੋਗਪਤੀ ਵਿਜੇ ਮਾਲਿਆ ਦੁਆਰਾ 30.3 ਕਿੱਲੋਗ੍ਰਾਮ ਸੋਨਾ ਅਤੇ 1,900 ਕਿੱਲੋਗ੍ਰਾਮ ਤਾਂਬੇ ਦੇ ਦਾਨ ਤੋਂ ਪੈਦਾ ਹੋਈ ਸੀ, ਜਿਸ ਦਾ ਉਦੇਸ਼ ਕੇਰਲ ਦੇ ਸਬਰੀਮਾਲਾ ਅਯੱਪਾ ਮੰਦਰ ਦੇ ਪਵਿੱਤਰ ਸਥਾਨ ਅਤੇ ਲੱਕੜ ਦੀਆਂ ਨੱਕਾਸ਼ੀ ਨੂੰ ਢੱਕਣਾ ਸੀ।
;
;
;
;
;
;
;
;