500 ਫੁੱਟ ਡੂੰਘੀ ਖੱਡ ਵਿਚ ਡਿਗੀ ਐਸਯੂਵੀ ਗੱਡੀ, 6 ਲੋਕਾਂ ਦੀ ਮੌਕੇ ਉਤੇ ਮੌਤ
ਨਵੀਂ ਮੁੰਬਈ, 20 ਨਵੰਬਰ : ਮਹਾਰਾਸ਼ਟਰ ਦੇ ਰਾਏਗੜ੍ਹ ਤੋਂ ਦਿਲ ਨੂੰ ਦਹਿਲਾਉਣ ਵਾਲੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇਥੇ ਇਕ ਐਸਯੂਵੀ ਗੱਡੀ ਆਪਣਾ ਕੰਟਰੋਲ ਗੁਆਉਣ ਤੋਂ ਬਾਅਦ 500 ਫੁੱਟ ਡੂੰਘੀ ਖੱਡ ਵਿਚ ਡਿਗ ਪਈ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਏਗੜ੍ਹ ਜਿਲ੍ਹੇ ਵਿਚ ਮੰਗਾਓਂ- ਪੁਣੇ ਰੋਡ ਉਤੇ ਹੋਇਆ।
ਸੂਤਰਾਂ ਅਨੁਸਾਰ ਇਹ ਹਾਦਸਾ ਮੰਗਲਵਾਰ ਰਾਤ ਨੂੰ ਹੋਇਆ ਪਰ ਇਸਦਾ ਪਤਾ ਵੀਰਵਾਰ ਨੂੰ ਲੱਗਾ। ਪੁਲਿਸ ਅਨੁਸਾਰ ਡਰੋਨ ਕੈਮਰਿਆਂ ਦੀ ਮਦਦ ਨਾਲ ਕਾਰ ਦਾ ਪਤਾ ਲਗਾਇਆ ਗਿਆ। ਮਰਨ ਵਾਲਿਆਂ ਦੀ ਉਮਰ 18 ਤੋਂ 22 ਸਾਲ ਵਿਚਾਲੇ ਦੱਸੀ ਜਾ ਰਹੀ ਹੈ।
ਮੰਗਾਓਂ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਨੂੰ ਬਾਹਰ ਕੱਢਣ ਦਾ ਕੰਮ ਬੜਾ ਮੁਸ਼ਕਲ ਸੀ, ਜਿਸ ਲਈ ਐਨਜੀਓਜ਼ ਦੀ ਮਦਦ ਲਈ ਗਈ।
;
;
;
;
;
;
;
;
;