ਊਨਾ ਦੇ ਟਾਹਲੀਵਾਲ ਵਿਚ ਕਾਰ-ਟਿੱਪਰ ਵਿਚਾਲੇ ਭਿਆਨਕ ਟੱਕਰ, 3 ਦੀ ਮੌਤ, ਦੋ ਜ਼ਖਮੀ
ਊਨਾ, (ਹਿਮਾਚਲ ਪ੍ਰਦੇਸ਼) 20 ਨਵੰਬਰ (ਏਐਨਆਈ): ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਉਦਯੋਗਿਕ ਖੇਤਰ ਟਾਹਲੀਵਾਲ ਵਿਚ ਇਕ ਕਾਰ ਦੇ ਟਿੱਪਰ ਟਰੱਕ ਨਾਲ ਟਕਰਾਉਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ।
ਅਧਿਕਾਰੀਆਂ ਅਨੁਸਾਰ, ਪੁਲਿਸ ਨੇ ਬੁੱਧਵਾਰ ਰਾਤ ਨੂੰ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਖੇਤਰੀ ਹਸਪਤਾਲ ਊਨਾ ਭੇਜ ਦਿੱਤਾ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਅਜੌਲੀ ਦੇ ਰਹਿਣ ਵਾਲੇ ਜੋਗਿੰਦਰ ਪਾਲ ਦੇ ਪੁੱਤਰ ਅਮਨ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਉਹ ਜਨਮਦਿਨ ਮਨਾਉਣ ਤੋਂ ਬਾਅਦ ਆਪਣੇ ਦੋਸਤਾਂ ਤਰਨਜੀਤ ਸਿੰਘ, ਅਭਿਮਨਿਊ ਕੌਸ਼ਲ ਅਤੇ ਮਯੰਕ ਨਾਲ ਮਹਿਤਪੁਰ ਤੋਂ ਟਾਹਲੀਵਾਲ ਵੱਲ ਜਾ ਰਿਹਾ ਸੀ। ਰਸਤੇ ਵਿੱਚ, ਸੰਤੋਸ਼ਗੜ੍ਹ ਵੀਰਭੱਦਰ ਚੌਕ 'ਤੇ ਇੱਕ ਔਰਤ ਨੇ ਲਿਫਟ ਮੰਗੀ ਅਤੇ ਆਪਣੀ ਪਛਾਣ ਕਿਰਨ ਦੇਵੀ, ਲੁਧਿਆਣਾ ਦੀ ਰਹਿਣ ਵਾਲੀ ਵਜੋਂ ਦੱਸੀ। ਉਨ੍ਹਾਂ ਦੱਸਿਆ ਕਿ ਉਸਨੂੰ ਗੱਡੀ ਵਿਚ ਬਿਠਾਇਆ ਗਿਆ।
ਰਾਤ ਲਗਭਗ 11:45 ਵਜੇ, ਟਾਹਲੀਵਾਲ ਨੇੜੇ ਇਕ ਪੈਟਰੋਲ ਪੰਪ ਦੇ ਅੰਦਰ ਖੜ੍ਹਾ ਇਕ ਟਰੱਕ ਕਥਿਤ ਤੌਰ 'ਤੇ ਗਲਤ ਦਿਸ਼ਾ ਵਿਚ ਆਇਆ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਸੜਕ ਤੋਂ ਉਤਰ ਗਈ ਅਤੇ ਖੱਡ ਵਿਚ ਡਿੱਗ ਗਈ। ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਊਨਾ ਦੇ ਖੇਤਰੀ ਹਸਪਤਾਲ ਵਿਚ ਦਾਖਲ ਕਰਵਾਇਆ।
ਹਸਪਤਾਲ ਦੇ ਡਾਕਟਰਾਂ ਨੇ ਮਯੰਕ, ਤਰਨਜੀਤ ਸਿੰਘ ਅਤੇ ਕਿਰਨ ਦੇਵੀ ਨੂੰ ਮ੍ਰਿਤਕ ਐਲਾਨ ਦਿੱਤਾ। ਅਮਨ ਅਤੇ ਅਭਿਮਨਿਊ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ। ਊਨਾ ਦੇ ਐਸਪੀ ਅਮਿਤ ਯਾਦਵ ਨੇ ਕਿਹਾ ਕਿ ਪੁਲੀਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਵਾਲੀ ਥਾਂ ਦੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਹਿਮਾਚਲ ਦੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਟਾਹਲੀਵਾਲੇ ਦੇ ਪਰਿਵਾਰਾਂ ਨੂੰ ਸੜਕ ਹਾਦਸੇ ਵਿਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ।
;
;
;
;
;
;
;
;
;