ਭਾਰਤੀ ਜਲ ਸੀਮਾ ਵਿਚ ਮੱਛੀਆਂ ਫੜਨ ਉਤੇ ਕਾਰਵਾਈ, ਇੰਡੀਅਨ ਕੋਸਟ ਗਾਰਡ ਨੇ 28 ਬੰਗਲਾਦੇਸ਼ੀਆਂ ਨੂੰ ਕੀਤਾ ਗ੍ਰਿਫਤਾਰ
ਕੋਲਕਾਤਾ, 20 ਨਵੰਬਰ : ਭਾਰਤੀ ਤੱਟ ਰੱਖਿਅਕ (ICG) ਨੇ ਭਾਰਤ ਦੀ ਸਮੁੰਦਰੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਉੱਤਰੀ ਬੰਗਾਲ ਦੀ ਖਾੜੀ ਵਿਚ ਕੌਮਾਂਤਰੀ ਸਮੁੰਦਰੀ ਸੀਮਾ ਰੇਖਾ (IMBL) 'ਤੇ ਗਸ਼ਤ ਕਰਦੇ ਹੋਏ ICG ਜਹਾਜ਼ ਨੇ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ (EEZ) ਵਿਚ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਵਾਲੀ ਇੱਕ ਬੰਗਲਾਦੇਸ਼ੀ ਕਿਸ਼ਤੀ ਨੂੰ ਰੋਕਿਆ।
ਕਿਸ਼ਤੀ ਵਿਚ 28 ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਵਿਚੋਂ ਕਿਸੇ ਨੂੰ ਵੀ ਭਾਰਤੀ ਪਾਣੀਆਂ ਵਿਚ ਮੱਛੀਆਂ ਫੜਨ ਦੀ ਇਜਾਜ਼ਤ ਨਹੀਂ ਸੀ। ਵੀਰਵਾਰ ਨੂੰ ਨਿਯਮਤ ਸਮੁੰਦਰੀ ਨਿਗਰਾਨੀ ਦੌਰਾਨ ICG ਜਹਾਜ਼ ਨੇ ਭਾਰਤੀ ਪਾਣੀਆਂ ਵਿਚ ਇਕ ਸ਼ੱਕੀ ਮੱਛੀਆਂ ਫੜਨ ਵਾਲੀ ਕਿਸ਼ਤੀ ਦੇਖੀ, ਜੋ ਵਾਰ-ਵਾਰ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ।
ਤੱਟ ਰੱਖਿਅਕ ਨੇ ਤੁਰੰਤ ਕਾਰਵਾਈ ਕਰਦਿਆਂ ਕਿਸ਼ਤੀ ਨੂੰ ਰੋਕਿਆ। ਪੁੱਛਗਿੱਛ ਅਤੇ ਤਲਾਸ਼ੀ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਕਿਸ਼ਤੀ ਬੰਗਲਾਦੇਸ਼ ਦੀ ਸੀ ਅਤੇ ਭਾਰਤੀ ਪਾਣੀਆਂ ਵਿਚ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜ ਰਹੀ ਸੀ।
;
;
;
;
;
;
;
;
;