JALANDHAR WEATHER

ਐਨੀਮੇਸ਼ਨ ਫ਼ਿਲਮ 'ਹਿੰਦ ਦੀ ਚਾਦਰ -ਗੁਰੂ ਲਾਧੋ ਰੇ' ਦੀ ਰਿਲੀਜ਼ ਮੁਲਤਵੀ

ਅੰਮ੍ਰਿਤਸਰ, 20 ਨਵੰਬਰ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਾਬੰਦੀ ਲਗਾਏ ਜਾਣ ਅਤੇ ਸ਼੍ਰੋਮਣੀ ਕਮੇਟੀ ਵਲੋਂ ਲਿਖੇ ਪੱਤਰ ਤੋਂ ਬਾਅਦ ਬਵੇਜਾ ਸਟੂਡੀਓਜ਼ ਅਤੇ ਟੀਮ ਵਲੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ 'ਤੇ ਬਣਾਈ ਐਨੀਮੇਸ਼ਨ ਫ਼ਿਲਮ 'ਹਿੰਦ ਦੀ ਚਾਦਰ -ਗੁਰੂ ਲਾਧੋ ਰੇ' ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਦਿੱਤੀ ਗਈ ਹੈ।

 

ਇਸ ਸੰਬੰਧੀ ਫ਼ਿਲਮ ਦੇ ਨਿਰਮਾਤਾ ਵਲੋਂ ਸੋਸ਼ਲ ਮੀਡੀਆ 'ਤੇ ਜਾਰੀ ਪੋਸਟ ਵਿਚ ਕਿਹਾ ਹੈ ਕਿ ਸਮੂਹ ਸੰਗਤ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਸਾਡੀ ਫ਼ਿਲਮ 'ਹਿੰਦ ਦੀ ਚਾਦਰ -ਗੁਰੂ ਲਾਧੋ ਰੇ' ਦੀ ਰਿਲੀਜ਼ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ