JALANDHAR WEATHER

ਖਿਡਾਰਨਾਂ ਨੀਸ਼ਾ ਅਤੇ ਮਨਵੀਰ ਨੇ ਸਟੇਟ 'ਚੋਂ ਚਾਂਦੀ ਦਾ ਤਗਮਾ ਜਿੱਤਿਆ

ਸਰਦੂਲਗੜ੍ਹ , 20 ਨਵੰਬਰ ( ਜੀ.ਐਮ.ਅਰੋੜਾ) - ਸਰਦੂਲਗੜ੍ਹ ਦੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੀਸ਼ਾ ਕੌਰ ਸਪੁੱਤਰੀ ਕਾਲਾ ਸਿੰਘ ਵਾਸੀ ਸਰਦੂਲਗੜ੍ਹ ਅਤੇ ਮਨਵੀਰ ਕੌਰ ਸਪੁੱਤਰੀ ਅਜੈਬ ਸਿੰਘ ਵਾਸੀ ਫੱਤਾ ਮਲੋਕਾ ਨੇ ਸਟੇਟ ਰੱਸਾ-ਕੱਸ਼ੀ ਵਿਚ ਚਾਂਦੀ ਤਗਮਾ ਜਿਤ ਕੇ ਆਪਣੇ ਸਕੂਲ , ਮਾਪਿਆ, ਸਰਦੂਲਗੜ੍ਹ ਅਤੇ ਮਾਨਸਾ ਜਿਲ੍ਹੇ ਦਾ ਮਾਣ ਵਧਾਇਆ । ਰੱਸਾ-ਕੱਸ਼ੀ ਅੰਡਰ-19 ਲੜਕੀਆਂ ਦੇ ਮੁਕਾਬਲਿਆ 'ਚ ਸਰਕਾਰੀ ਸਕੂਲ ਸੰਘਾ ਅਤੇ ਦਸਮੇਸ਼ ਸਕੂਲ ਦੀਆਂ ਖਿਡਾਰਨਾਂ ਦੀ ਟੀਮ ਨੇ ਹੁਸ਼ਿਆਰਪੁਰ, ਬਰਨਾਲਾ, ਪਠਾਨਕੋਟ, ਰੂਪਨਗਰ ਅਤੇ ਸੰਗਰੂਰ ਨੂੰ ਹਰਾ ਕੇ ਫਾਈਨਲ ਵਿਚ ਚਾਂਦੀ ਤਗਮਾ ਜਿੱਤਿਆ।ਪੰਜਾਬ ਪੱਧਰ 'ਤੇ ਚਾਂਦੀ ਤਗਮਾ ਜਿੱਤ ਕੇ ਆਉਣ 'ਤੇ ਸਕੂਲ ਵਿਦਿਆਰਥਣਾਂ ਨੀਸ਼ਾ ਕੌਰ ਅਤੇ ਮਨਵੀਰ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਮੌਕੇ ਐਮ.ਡੀ.ਦਿਲਮੋਹਿਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਦਾ ਸਕੂਲ ਸਮਾਗਮ 'ਤੇ ਸਨਮਾਨ ਕੀਤਾ ਜਾਵੇਗਾ । ਪ੍ਰਿੰਸੀਪਲ ਪ੍ਰਭਜੋਤ ਕੌਰ , ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ , ਡੀ.ਪੀ.ਈ. ਬਲਵੰਤ ਰਾਮ , ਡੀ.ਪੀ.ਈ. ਪ੍ਰਵੀਨ ਕੁਮਾਰ ਅਤੇ ਡੀ.ਪੀ.ਈ. ਮਨਦੀਪ ਸਿੰਘ ਵਲੋਂ ਪੂਰੀ ਮਿਹਨਤ ਨਾਲ ਲਗਾਤਾਰ ਤਿਆਰੀ ਕਰਵਾਈ ਗਈ ਹੈ , ਜੀ ਲਾਇ ਇਨ੍ਹਾਂ ਬੱਚਿਆਂ ਨੇ ਤਗਮੇ ਜਿੱਤੇ ਹਨ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ