JALANDHAR WEATHER

ਖ਼ਰਾਬ ਟਰੱਕ ਨਾਲ ਟਕਰਾਈ ਇਨੋਵਾ, ਚਾਰ ਜ਼ਖ਼ਮੀ

ਖੰਨਾ, (ਲੁਧਿਆਣਾ), 20 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਦਹੇਡੂ ਪਿੰਡ ਦੇ ਪੁਲ 'ਤੇ ਇਕ ਹਾਦਸਾ ਵਾਪਰਿਆ ਹੈ। ਇਕ ਇਨੋਵਾ ਕਾਰ ਇਕ ਖ਼ਰਾਬ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਇਨੋਵਾ ਵਿਚ ਸਵਾਰ ਅੱਠ ਲੋਕਾਂ ਵਿਚੋਂ ਚਾਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਿਲ ਸਨ।

ਜਾਣਕਾਰੀ ‌ਦਿੰਦੇ ਹੋਏ ਅਜੇ ਕੁਮਾਰ ਨੇ ਕਿਹਾ ਕਿ ਉਹ ਮੇਰਠ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਸਵੇਰੇ 1:45 ਵਜੇ ਦੇ ਕਰੀਬ ਦਹੇਡੂ ਪੁਲ 'ਤੇ ਪਹੁੰਚੇ, ਤਾਂ ਉਨ੍ਹਾਂ ਦੇ ਅੱਗੇ ਵਾਲੀ ਕਾਰ ਅਚਾਨਕ ਪਲਟ ਗਈ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਨੋਵਾ ਡਰਾਈਵਰ ਦੂਜੇ ਪਾਸੇ ਮੁੜ ਗਿਆ ਅਤੇ ਇਨੋਵਾ ਇਕ ਟੁੱਟੇ ਹੋਏ ਟਰੱਕ ਵਿਚ ਜਾ ਵੱਜੀ। ਜ਼ਖਮੀ ਸੀਮਾ ਨੇ ਦੱਸਿਆ ਕਿ ਇਨੋਵਾ ਵਾਲਾ ਡਰਾਈਵਰ ਬੁਰੀ ਤਰ੍ਹਾਂ ਫਸ ਗਿਆ ਸੀ। ਰਾਹਗੀਰਾਂ ਤੇ ਪੁਲਿਸ ਨੇ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ ਡਰਾਈਵਰ ਵਿਜੇ ਨੂੰ ਬਾਹਰ ਕੱਢਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ