ਉੱਤਰ ਪ੍ਰਦੇਸ਼ ਦੇ ਪੰਕੀ ਉਦਯੋਗਿਕ ਖੇਤਰ ਵਿਚ 4 ਮਜ਼ਦੂਰਾਂ ਦੀ ਮੌਤ
ਲਖਨਊ , 20 ਨਵੰਬਰ - ਉੱਤਰ ਪ੍ਰਦੇਸ਼ ਦੇ ਪੰਕੀ ਉਦਯੋਗਿਕ ਖੇਤਰ ਵਿਚ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਵੀਰਵਾਰ ਸਵੇਰੇ ਪੰਕੀ ਉਦਯੋਗਿਕ ਖੇਤਰ ਵਿਚ ਆਪਣੇ ਕਿਰਾਏ ਦੇ ਕਮਰੇ ਵਿਚ 4 ਮਜ਼ਦੂਰ ਮ੍ਰਿਤਕ ਪਾਏ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਕਮਰੇ ਵਿਚ ਰਾਤ ਭਰ ਕੋਲਾ ਸਾੜਨ ਕਾਰਨ ਕਾਰਬਨ ਮੋਨੋਆਕਸਾਈਡ ਭਰਿਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ।
;
;
;
;
;
;
;
;
;