JALANDHAR WEATHER

ਗੜ੍ਹਸ਼ੰਕਰ ਨੂੰ ਪ੍ਰਸਤਾਵਿਤ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ’ਚ ਸ਼ਾਮਿਲ ਕਰਨ ਦੇ ਵਿਰੋਧ ’ਚ ਗੜ੍ਹਸ਼ੰਕਰ ਦੇ ਬਾਜ਼ਾਰ ਅੱਧਾ ਦਿਨ ਰਹੇ ਬੰਦ

ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)- ਗੜ੍ਹਸ਼ੰਕਰ ਨੂੰ ਪ੍ਰਸਤਾਵਿਤ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ’ਚ ਸ਼ਾਮਿਲ ਕਰਨ ਦੇ ਵਿਰੋਧ ਵਿਚ ਸਮੂਹ ਵਿਰੋਧੀ ਪਾਰਟੀਆਂ, ਵਪਾਰ ਮੰਡਲ ਅਤੇ ਬਾਰ ਐਸੋਸੀਏਸ਼ਨ ਵਲੋਂ ਗੜ੍ਹਸ਼ੰਕਰ ਦੇ ਬਾਜ਼ਾਰ ਅੱਧਾ ਦਿਨ ਬੰਦ ਰੱਖਣ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ।
ਅੱਧਾ ਦਿਨ ਬੰਦ ਦੇ ਸੱਦੇ ਤਹਿਤ ਗੜ੍ਹਸ਼ੰਕਰ ਸ਼ਹਿਰ ਦੀਆਂ ਦੁਕਾਨਾਂ ਬੰਦ ਰਹੀਆਂ ਤੇ ਇਸ ਦੌਰਾਨ ਆਵਾਜਾਈ ਆਮ ਵਾਂਗ ਜਾਰੀ ਰਹੀ।


ਇਸ ਮੌਕੇ ਵੱਖ-ਵੱਖ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਿਕ ਜਥੇਬੰਦੀਆਂ, ਵਪਾਰ ਮੰਡਲ ਦੇ ਦੁਕਾਨਦਾਰਾਂ ਅਤੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਤਹਿਸੀਲ ਕੰਪਲੈਕਸ ਤੋਂ ਰੋਸ ਮਾਰਚ ਸ਼ੁਰੂ ਕਰਕੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਗੜ੍ਹਸ਼ੰਕਰ ਦੇ ਟੁੱਕੜੇ ਬੰਦ ਕਰੋ, ਲੋਕ ਏਕਤਾ ਜ਼ਿੰਦਾਬਾਦ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਆਪਣਾ ਰੋਸ ਪ੍ਰਗਟ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ