JALANDHAR WEATHER

ਜ਼ਿੰਦਗੀ ਵਿਚ ਕੁਝ ਪ੍ਰਾਪਤੀਆਂ ਤੁਹਾਨੂੰ ਨਿਮਰ ਬਣਾ ਦਿੰਦੀਆਂ ਹਨ : ਅਨੁਪਮ ਖੇਰ

ਪਣਜੀ, (ਗੋਆ) 20 ਨਵੰਬਰ : ਗੋਆ ਵਿਚ 56ਵਾਂ ਇੰਟਰ ਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ 2025 (ਆਈਫਾ)
ਚੱਲ ਰਿਹਾ ਹੈ। ਇਸ ਮੌਕੇ ਬੋਲਦਿਆਂ ਅਦਾਕਾਰ ਅਨੁਪਮ ਖੇਰ ਨੇ ਕਿਹਾ ਕਿ ਜ਼ਿੰਦਗੀ ਵਿਚ ਕੁਝ ਪ੍ਰਾਪਤੀਆਂ ਹੁੰਦੀਆਂ ਹਨ ਜੋ ਤੁਹਾਨੂੰ ਨਿਮਰ ਬਣਾਉਂਦੀਆਂ ਹਨ ਅਤੇ ਇਹ ਉਨ੍ਹਾਂ ਵਿੱਚੋਂ ਇੱਕ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਫਿਲਮਾਂ ਇਥੇ 56ਵੇਂ ਗੋਆ ਕੌਮਾਂਤਰੀ ਫਿਲਮ ਫੈਸਟੀਵਲ ਵਿਚ ਦਿਖਾਈਆਂ ਜਾ ਰਹੀਆਂ ਹਨ: ਤਨਵੀ ਦ ਗ੍ਰੇਟ, ਜਿਸਦਾ ਨਿਰਦੇਸ਼ਨ ਉਨ੍ਹਾਂ ਨੇ ਕੀਤਾ ਹੈ; ਵਿਵੇਕ ਅਗਨੀਹੋਤਰੀ ਦੀ ਬੰਗਾਲ ਫਾਈਲਜ਼; ਅਤੇ ਕੌਮਾਂਤਰੀ ਪੱਧਰ ਉਤੇ ਕੈਨੇਡੀਅਨ ਫਿਲਮ ਕੈਲੋਰੀ। ਉਨ੍ਹਾਂ ਕਿਹਾ ਕਿ ਉਹ ਇਥੇ ਇਕ ਵਰਕਸ਼ਾਪ ਵੀ ਕਰਵਾ ਰਹੇ ਹਨ। ਇਸ ਤੋਂ ਇਲਾਵਾ, 1942: ਏ ਲਵ ਸਟੋਰੀ ਦੀ ਇੱਕ ਵਿਸ਼ੇਸ਼ ਸਕ੍ਰੀਨਿੰਗ ਵੀ ਹੈ।

ਉਨ੍ਹਾਂ ਕਿਹਾ ਕਿ ਉਹ 40 ਸਾਲਾਂ ਬਾਅਦ ਵੀ ਇਸ ਬਾਰੇ ਬਹੁਤ ਉਤਸ਼ਾਹਿਤ ਹਨ..."

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ