ਸੁਲਤਾਨਵਿੰਡ ਰੋਡ 'ਤੇ ਫਾਇਰਿੰਗ , ਲੁਟੇਰੇ ਰੈਡੀਮੇਡ ਦੀ ਦੁਕਾਨ ਤੋਂ ਲੈ ਗਏ ਲੱਖਾਂ
ਅੰਮ੍ਰਿਤਸਰ/ ਸੁਲਤਾਨਵਿੰਡ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ ) , 20 ਨਵੰਬਰ - ਸ੍ਰੀ ਅੰਮ੍ਰਿਤਸਰ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਸੁਲਤਾਨਵਿੰਡ ਦੀ ਮਸ਼ਹੂਰ ਰੈਡੀਮੇਡ ਕੱਪੜਿਆ ਦੀ ਦੁਕਾਨ ਗੁਰੂ ਕਿਰਪਾ ਰੈਡੀਮੇਡ 'ਤੇ ਅੱਜ ਰਾਤ ਕੀਰਬ 9 ਵਜੇ ਵਾਪਰੀ ਜਿਸ ਵਿਚ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਹਿਲਾਂ ਤਾਂ ਦੁਕਾਨ ਦੇ ਬਾਹਰ ਹਵਾਈ ਫਾਇਰ ਕਰਕੇ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਫਲਾਈ , ਫਿਰ ਦੁਕਾਨ ਦੇ ਅੰਦਰ ਦਾਖ਼ਲ ਹੋ ਕੇ ਦੁਕਾਨ ਮਾਲਕ 'ਤੇ ਗੰਨ ਤਾਣ ਕੇ ਉਸ ਦੇ ਗੱਲੇ 'ਚੋਂ ਲੱਖਾਂਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਮੌਕੇ 'ਤੇ ਮਾਲਕ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਨੇ ਮੇਰੀ ਦੁਕਾਨ ਦੇ ਬਾਹਰ ਹਵਾਈ ਫਾਇਰ ਕੀਤਾ ਤੇ ਫਿਰ ਬੜੇ ਅਰਾਮ ਨਾਲ ਮੇਰੀ ਦੁਕਾਨ ਦੇ ਅੰਦਰ ਆ ਕੇ ਜਾਨੋਂ ਮਾਰਨ ਦੀਆਂ ਧਮਕੀ ਦਿੰਦੇ ਹੋਏ ਗੱਲੇ ਵਿਚ ਪਏ 3 ਲੱਖ ਦੇ ਕਰੀਬ ਪਈ ਹੋਈ ਰਕਮ ਲੈ ਕੇ ਰਫੂਚੱਕਰ ਹੋ ਗਏ। ਇਸ ਸਮੇ ਮੌਕੇ 'ਤੇ ਪਹੁੰਚੇ ਏ.ਸੀ.ਪੀ. ਗਗਨਦੀਪ ਸਿੰਘ ਤੇ ਇੰਸਪੈਕਟਰ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੁਟੇਰੇ ਛੇਤੀ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।
;
;
;
;
;
;
;
;
;