ਭਾਰਤੀ ਰੇਲਵੇ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਵਿਸ਼ੇਸ਼ ਰੇਲ ਸੇਵਾਵਾਂ ਦਾ ਕੀਤਾ ਐਲਾਨ
ਨਵੀਂ ਦਿੱਲੀ, 20 ਨਵੰਬਰ (ਏਐਨਆਈ): ਭਾਰਤੀ ਰੇਲਵੇ ਨੌਵੇਂ ਸਿੱਖ ਗੁਰੂ, ਹਿੰਦ ਦੀ ਚਾਦਰ ਵਜੋਂ ਸਤਿਕਾਰੇ ਜਾਂਦੇ, ਕੀਤਾਦੇ ਸ਼ਹੀਦੀ ਦਿਵਸ ਦੇ ਸਮਾਰੋਹ ਦੌਰਾਨ ਸ਼ਰਧਾਲੂਆਂ ਦੀ ਸੁਚਾਰੂ ਅਤੇ ਸਨਮਾਨਜਨਕ ਯਾਤਰਾ ਦੀ ਸਹੂਲਤ ਲਈ 2 ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ, ਇਹ ਐਲਾਨ ਰੇਲਵੇ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਨੇ ਕੀਤਾ। ਧਾਰਮਿਕ ਆਜ਼ਾਦੀ, ਸੱਚਾਈ ਅਤੇ ਮਨੁੱਖੀ ਮਾਣ ਲਈ ਗੁਰੂ ਜੀ ਦੀ ਕੁਰਬਾਨੀ ਦੀ ਅਮਰ ਵਿਰਾਸਤ ਦਾ ਸਨਮਾਨ ਕਰਦੇ ਹੋਏ, ਭਾਰਤੀ ਰੇਲਵੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਪਵਿੱਤਰ ਸਮੇਂ ਦੌਰਾਨ ਸੁਰੱਖਿਅਤ, ਸਹਿਜ ਅਤੇ ਆਰਾਮਦਾਇਕ ਯਾਤਰਾ ਪ੍ਰਬੰਧ ਮਿਲੇ । ਸ਼ਰਧਾਲੂਆਂ ਦੀ ਆਵਾਜਾਈ ਵਿਚ ਅਨੁਮਾਨਤ ਵਾਧੇ ਨੂੰ ਪੂਰਾ ਕਰਨ ਲਈ, ਭਾਰਤੀ ਰੇਲਵੇ 22 ਨਵੰਬਰ ਤੋਂ 2 ਸਮਰਪਿਤ ਸੇਵਾਵਾਂ ਚਲਾਏਗਾ - ਇਕ ਪਟਨਾ ਸਾਹਿਬ ਤੋਂ ਅਤੇ ਦੂਜੀ ਪੁਰਾਣੀ ਦਿੱਲੀ ਤੋਂ।
1. ਪਟਨਾ ਸਾਹਿਬ ਵਿਸ਼ੇਸ਼ ਰੇਲਗੱਡੀ (ਸਾਰੀਆਂ ਸ਼੍ਰੇਣੀਆਂ)
22 ਡੱਬਿਆਂ ਵਾਲੀ ਇਕ ਵਿਸ਼ੇਸ਼ ਰੇਲਗੱਡੀ 23 ਨਵੰਬਰ ਨੂੰ ਸਵੇਰੇ 6.40 ਵਜੇ ਪਟਨਾ ਤੋਂ ਰਵਾਨਾ ਹੋਵੇਗੀ, 24 ਨਵੰਬਰ ਨੂੰ ਸਵੇਰੇ 4.15 ਵਜੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗੀ। ਵਾਪਸੀ ਸੇਵਾ 25 ਨਵੰਬਰ ਨੂੰ ਰਾਤ 9 ਵਜੇ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਵੇਗੀ, ਸਵੇਰੇ 11.30 ਵਜੇ ਪੁਰਾਣੀ ਦਿੱਲੀ ਪਹੁੰਚੇਗੀ। ਰੇਲਗੱਡੀ ਰਸਤੇ ਵਿਚ ਲਖਨਊ, ਮੁਰਾਦਾਬਾਦ ਅਤੇ ਅੰਬਾਲਾ ਵਿਖੇ ਰੁਕੇਗੀ।
2. ਪੁਰਾਣੀ ਦਿੱਲੀ ਵਿਸ਼ੇਸ਼ ਰੇਲਗੱਡੀ (ਸਾਰੀਆਂ ਏ.ਸੀ.)
ਇਕ ਰੋਜ਼ਾਨਾ ਏ.ਸੀ. ਵਿਸ਼ੇਸ਼ ਸੇਵਾ 22, 23, 24 ਅਤੇ 25 ਨਵੰਬਰ ਨੂੰ ਸਵੇਰੇ 7 ਵਜੇ ਪੁਰਾਣੀ ਦਿੱਲੀ ਤੋਂ ਰਵਾਨਾ ਹੋਵੇਗੀ, ਉਸੇ ਦਿਨ ਦੁਪਹਿਰ 1.45 ਵਜੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗੀ। ਵਾਪਸੀ ਸੇਵਾਵਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਰੋਜ਼ਾਨਾ ਰਾਤ 8.30 ਵਜੇ ਰਵਾਨਾ ਹੋਣਗੀਆਂ, ਦਿੱਲੀ ਸਵੇਰੇ 3.15 ਵਜੇ ਪਹੁੰਚਣਗੀਆਂ। ਇਹ ਸੇਵਾ ਸੋਨੀਪਤ, ਪਾਣੀਪਤ, ਕੁਰੂਕਸ਼ੇਤਰ, ਅੰਬਾਲਾ, ਸਰਹਿੰਦ ਅਤੇ ਨਿਊ ਮੋਰਿੰਡਾ ਵਿਖੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ।
;
;
;
;
;
;
;
;
;