JALANDHAR WEATHER

ਦਿੱਲੀ ਪੁਲਿਸ ਦਾ 'ਆਪ੍ਰੇਸ਼ਨ ਸਾਈਬਰ ਹਾਕ' , 1,000 ਕਰੋੜ ਦੇ ਸ਼ੱਕੀ ਲੈਣ-ਦੇਣ ਦਾ ਖ਼ੁਲਾਸਾ

ਨਵੀਂ ਦਿੱਲੀ , 20 ਨਵੰਬਰ - ਦਿੱਲੀ ਪੁਲਿਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪ੍ਰੇਸ਼ਨਜ਼ ਯੂਨਿਟ ਨੇ ਇਕ ਵੱਡੇ ਸਾਂਝੇ ਆਪ੍ਰੇਸ਼ਨ ਵਿਚ 700 ਤੋਂ ਵੱਧ ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਦੇ ਅਨੁਸਾਰ, 'ਸਾਈਬਰ ਹਾਕ' ਦੇ ਕੋਡਨੇਮ ਵਾਲੇ 48 ਘੰਟਿਆਂ ਦੇ ਆਪ੍ਰੇਸ਼ਨ ਨੇ ਧੋਖਾਧੜੀ, ਫਿਸ਼ਿੰਗ, ਜਾਅਲੀ ਗਾਹਕ ਸੇਵਾ ਘੁਟਾਲਿਆਂ, ਨਿਵੇਸ਼ ਧੋਖਾਧੜੀ ਅਤੇ ਡਿਜੀਟਲ ਭੁਗਤਾਨ ਚੋਰੀ ਵਿਚ ਸ਼ਾਮਿਲ ਇਕ ਸੰਗਠਿਤ ਸਾਈਬਰ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।

ਮੁੱਢਲੀ ਜਾਂਚ ਵਿਚ ਲਗਭਗ 1,000 ਕਰੋੜ ਦੇ ਸ਼ੱਕੀ ਅਤੇ ਧੋਖਾਧੜੀ ਵਾਲੇ ਲੈਣ-ਦੇਣ ਦਾ ਖ਼ੁਲਾਸਾ ਹੋਇਆ ਹੈ। ਇਹ ਕਈ ਥਾਵਾਂ ਤੋਂ ਕੰਮ ਕਰ ਰਹੇ ਸਾਈਬਰ ਅਪਰਾਧੀਆਂ ਦੇ ਇਕ ਵੱਡੇ ਗਿਰੋਹ ਵੱਲ ਇਸ਼ਾਰਾ ਕਰਦਾ ਹੈ। ਵੱਖ-ਵੱਖ ਟੀਮਾਂ ਨੇ ਦਿੱਲੀ ਅਤੇ ਆਸ ਪਾਸ ਦੇ ਖੇਤਰਾਂ ਵਿਚ ਛਾਪੇਮਾਰੀ ਕਰਕੇ ਕਈ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਇਸ ਮੌਕੇ 'ਤੇ ਡਿਜੀਟਲ ਡਿਵਾਈਸਾਂ ਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ