ਕੰਬੋਡੀਆ ਵਿਚ ਬੱਸ ਨਦੀ ਵਿਚ ਡਿਗਣ ਨਾਲ 13 ਯਾਤਰੀਆਂ ਦੀ ਮੌਤ
ਫ਼ਨੋਮ ਪੇਨਹ, 20 ਨਵੰਬਰ - ਕੈਂਪੋਂਗ ਥੌਮ ਸੂਬੇ ਦੇ ਸੁੰਟੁਕ ਜ਼ਿਲ੍ਹੇ ਵਿਚ ਇਕ ਨਦੀ ਵਿਚ ਡਿੱਗਣ ਤੋਂ ਬਾਅਦ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 24 ਹੋਰ ਜ਼ਖ਼ਮੀ ਹੋ ਗਏ ਹਨ। ਕੈਂਪੋਂਗ ਥੌਮ ਸੂਬਾਈ ਟ੍ਰੈਫਿਕ ਪੁਲਿਸ ਦੇ ਮੁਖੀ ਕਰਨਲ ਪ੍ਰੂਮ ਚਾਂਥੋਲ ਨੇ ਕਿਹਾ ਕਿ, ਪੁਲਿਸ ਜਾਂਚ ਦੇ ਅਨੁਸਾਰ, "ਕੀਆ ਗ੍ਰੈਂਡ ਬਰਡ" ਨਾਂਅ ਦੀ ਰਾਤ ਦੀ ਬੱਸ ਵਿਰਕ ਰਿਥੀ ਟ੍ਰਾਂਸਪੋਰਟ ਕੰਪਨੀ ਦੀ ਸੀ ਅਤੇ ਇਸ ਨੂੰ 19 ਸਾਲਾ ਡਰਾਈਵਰ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਬੱਸ ਵਿਚ ਕੁੱਲ 37 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੁਰਸ਼, ਓਡਰ ਮੀਨਚੇ ਅਤੇ ਸੀਮ ਰੀਪ ਸੂਬਿਆਂ ਦੇ ਕਾਮੇ ਸਨ, ਜੋ ਫਨੋਮ ਪੇਨ ਵੱਲ ਜਾ ਰਹੇ ਸਨ।
;
;
;
;
;
;
;
;
;