JALANDHAR WEATHER

ਜਾਅਲੀ ਕੰਪਨੀ ਬਣਾ ਕੇ ਲੋਕਾਂ ਨਾਲ ਲੱਖਾਂ ਦੀ ਠੱਗੀ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫਤਾਰ

ਕਰਨਾਲ, 20 ਨਵੰਬਰ (ਗੁਰਮੀਤ ਸਿੰਘ ਸੱਗੂ)- ਜਾਅਲੀ ਕੰਪਨੀ ਬਣਾ ਕੇ ਲੋਕਾਂ ਦਾ ਧੋਖੇ ਨਾਲ ਪੈਸਾ ਲਗਾ ਕੇ ਠੱਗੀ ਕਰਨ ਵਾਲਾ ਮੁੱਖ ਮੁਲਜ਼ਮ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਪੰਜ ਦਿਨ ਦੇ ਪੁਲੀਸ ਰਿਮਾਂਡ ਤੇ ਲਿਆ ਹੈ ।ਪੁਲੀਸ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਨਿਰੰਜਨ ਕੁਮਾਰ ਦੀ ਅਗਵਾਈ ਵਿਚ ਕਰਨਾਲ ਜ਼ਿਲ੍ਹਾ ਪੁਲਿਸ ਥਾਣਾ ਸੈਕਟਰ 32/33 ਦੀ ਇਕ ਟੀਮ ਨੇ ਮੁਲਜ਼ਮ ਅਮਿਤ ਕੁਮਾਰ ਤਿਆਗੀ ਪੁੱਤਰ ਕੈਲਾਸ਼ ਚੰਦ ਤਿਆਗੀ, ਵਾਸੀ ਗੌਤਮ ਬੁੱਧ ਨਗਰ, ਉੱਤਰ ਪ੍ਰਦੇਸ਼ ਨੂੰ ਜਾਅਲੀ ਕੰਪਨੀ ਬਣਾ ਕੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਜਲਦੀ ਪੈਸੇ ਕਮਾਉਣ ਦੇ ਇਰਾਦੇ ਨਾਲ ਏ ਟੂ ਜੈੱਡ ਗੇਮਿੰਗ ਨਾਂ ਦੀ ਇਕ ਕੰਪਨੀ ਬਣਾਈ ਸੀ। ਕੰਪਨੀ ਨੇ ਨਿਵੇਸ਼ 'ਤੇ 10 ਤੋਂ 30 ਫੀਸਦੀ ਵਾਪਸੀ ਦਾ ਵਾਅਦਾ ਕੀਤਾ ਸੀ।

ਸ਼ਿਕਾਇਤਕਰਤਾ ਆਰਕੇ ਪੁਰਮ ਦੇ ਰਹਿਣ ਵਾਲੇ ਲਕਸ਼ਮਣ ਦੱਤ ਦੇ ਪੁੱਤਰ ਨੰਦਕਿਸ਼ੋਰ ਅਤੇ ਉਸਦੇ ਸਾਥੀਆਂ ਸਮੇਤ ਕਈ ਲੋਕਾਂ ਨੇ ਕੰਪਨੀ ਵਿਚ ਨਿਵੇਸ਼ ਕੀਤਾ, ਜਿਨ੍ਹਾਂ ਨੇ 2023 ਵਿਚ ਕੰਪਨੀ ਵਿਚ ਲਗਭਗ 70 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ।

ਮੁਲਜ਼ਮ ਨੇ ਬਾਅਦ ਵਿਚ ਕੰਪਨੀ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਯੂ. ਆਈ. ਐਫ. ਸੀ. ਕਾਈਨਨਾਂ ਦੀ ਨਵੀਂ ਕੰਪਨੀ ਸ਼ੁਰੂ ਕੀਤੀ। ਫਿਰ ਉਸਨੇ ਕਈ ਲੋਕਾਂ ਨੂੰ ਇਸ ਕੰਪਨੀ ਵਿਚ ਨਿਵੇਸ਼ ਕਰਨ ਲਈ ਮਜਬੂਰ ਕੀਤਾ। 2024 ਵਿੱਚ, ਸ਼ਿਕਾਇਤਕਰਤਾ, ਨੰਦਕਿਸ਼ੋਰ ਅਤੇ ਉਸਦੇ ਹੋਰ ਸਾਥੀਆਂ ਨੇ ਇਸ ਕੰਪਨੀ ਵਿੱਚ ਲਗਭਗ 50 ਲੱਖ ਰੁਪਏ ਦਾ ਨਿਵੇਸ਼ ਕੀਤਾ।

ਇਸ ਤੋਂ ਬਾਅਦ ਮੁਲਜ਼ਮ ਆਪਣੀਆਂ ਦੋਵੇਂ ਕੰਪਨੀਆਂ ਬੰਦ ਕਰ ਕੇ ਭੱਜ ਗਿਆ । ਨੰਦਕਿਸ਼ੋਰ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਸੈਕਟਰ 32/33 ਪੁਲੀਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ। ਟੀਮ ਨੇ ਇਸ ਧੋਖਾਧੜੀ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿਸ ਵਿੱਚ ਉਸਨੂੰ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ