ਆਸਟ੍ਰੇਲੀਆ-ਇੰਗਲੈਂਡ ਐਸ਼ੇਜ ਲੜੀ : ਪਹਿਲੇ ਟੈਸਟ ਵਿਚ ਇੰਗਲੈਂਡ ਵਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
ਪਰਥ (ਆਸਟ੍ਰੇਲੀਆ), 21 ਨਵੰਬਰ - ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਐਸ਼ੇਜ ਲੜੀ ਦਾ ਪਹਿਲਾ ਟੈਸਟ ਪਰਥ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਇੰਗਲੈਂਡ ਦੇ ਕਪਤਾਨ ਬੈਨ ਸਟੋਕਸ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਖ਼ਬਰ ਲਿਖੇ ਜਾਣ ਤੱਕ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ 39 ਦੌੜਾਂ ਬਣਾ ਲਈਆਂ ਸਨ। ਸਲਾਮੀ ਬੱਲੇਬਾਜ਼ ਜ਼ੈਕ ਕ੍ਰਾਉਲੀ ਬਿਨਾਂ ਕੋਈ ਸਕੋਰ ਬਣਾਏ ਮਿਸ਼ੇਕ ਸਟਾਰਕ ਦੀ ਗੇਂਦ 'ਤੇ ਬੋਲਡ ਆਊਟ ਹੋਏ। ਬੈਨ ਡਕੇਟ ਨੂੰ ਵੀ ਮਿਸ਼ੇਲ ਸਟਾਰਕ ਨੇ 22 ਦੌੜਾਂ 'ਤੇ ਐਲਬੀਡਬਲਯੂ ਆਊਟ ਕੀਤਾ। ਇਸ ਤੋਂ ਬਾਅਦ ਜੋ ਰੂਟ ਵੀ ਮਿਸ਼ੇਲ ਸਟਾਰਕ ਦੀ ਗੇਂਦ 'ਤੇ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ।
;
;
;
;
;
;
;
;