ਸ਼੍ਰੋਮਣੀ ਅਕਾਲੀ ਦਲ ਨੇ ਪੰਚਾਇਤ ਸੰਮਤੀ ਧਨੌਲਾ ਖ਼ੁਰਦ ਜ਼ੋਨ ਤੋਂ ਬੀਬੀ ਰਾਜਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ
ਹੰਡਿਆਇਆ/ਬਰਨਾਲਾ, 1 ਦਸੰਬਰ (ਗੁਰਜੀਤ ਸਿੰਘ ਖੁੱਡੀ)-ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਤੇ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਧਨੌਲਾ ਵਿਖੇ ਮੀਟਿੰਗ੍ ਕੀਤੀ।
ਮੀਟਿੰਗ ਉਪਰੰਤ ਸ੍ਰ ਕੀਤੂ ਵਲੋਂ ਪੰਚਾਇਤ ਸੰਮਤੀ ਧਨੌਲਾ ਖ਼ੁਰਦ ਜੋਨ (ਐਸ. ਸੀ.ਇਸਤਰੀ) ਲਈ ਬੀਬੀ ਰਾਜਵਿੰਦਰ ਕੌਰ ਪਤਨੀ ਹਰਬੰਸ ਸਿੰਘ ਖ਼ਾਲਸਾ ਨੂੰ ਉਮੀਦਵਾਰ ਐਲਾਨਿਆ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਵਿਰਕ, ਲਵਪ੍ਰੀਤ ਸਿੰਘ ਵਿਰਕ, ਇਕਾਈ ਪ੍ਰਧਾਨ ਨਾਜਮ ਸਿੰਘ, ਤੇਜਿੰਦਰ ਸਿੰਘ ਸੋਨੀ ਜਾਗਲ ਐਮ. ਸੀ., ਹਰਿੰਦਰ ਦਾਸ ਤੋਤਾ,ਅਸੋਕ ਕੁਮਾਰ ਬਾਵਾ ਸੋਕੀ, ਸੁਖਰਾਜ ਸਿੰਘ ਕਾਲਾ, ਮਨਜੀਤ ਕੋਰ ਪੰਚ, ਗੁਰਜੰਟ ਸਿੰਘ,ਹਰਪਾਲ ਸਿੰਘ, ਕਸਮੀਰ ਦਾਸ ਬਾਵਾ, ਲਖਵਿੰਦਰ ਸਿੰਘ, ਹਰਪਿੰਦਰ ਸਿੰਘ, ਸਨੀ ਪੰਚ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
;
;
;
;
;
;
;
;